ਪੇ-ਪੜ੍ਹ ਪੜ੍ਹ ਇਲਮ ਮਲੂਕ

ਪੇ-ਪੜ੍ਹ ਪੜ੍ਹ ਇਲਮ ਮਲੂਕ ਰਿਝਾਵਨ,

ਕਿਆ ਹੋਇਆ ਇਸ ਪੜ੍ਹਿਆਂ ਹੂ

ਹਰਗਿਜ਼ ਮੱਖਣ ਮੂਲ ਨਾ ਆਵੇ,

ਫਿੱਟੇ ਦੁੱਧ ਦੇ ਕੜ੍ਹਿਆਂ ਹੂ

ਆਖ ਚੰਡੂਰਾ ਹੱਥ ਕੀ ਆਇਆ,

ਏਸ ਅੰਗੂਰੀ ਫੜਿਆਂ ਹੂ

ਦਿਲ ਖਸਤਾ ਰਾਜ਼ੀ ਰੱਖੀਂ ਬਾਹੂ,

ਲਈਂ ਇਬਾਦਤ ਵਰ੍ਹਿਆਂ ਹੂ

📝 ਸੋਧ ਲਈ ਭੇਜੋ