ਪੇ-ਪਾਟਾ ਦਾਮਨ ਹੋਇਆ

ਪੇ-ਪਾਟਾ ਦਾਮਨ ਹੋਇਆ ਪੁਰਾਣਾ,

ਕਿਚਰਕ ਸੀਵੇ ਦਰਜ਼ੀ ਹੂ

ਹਾਲ ਦਾ ਮਹਿਰਮ ਕੋਈ ਨਾ ਮਿਲਿਆ,

ਜੋ ਮਿਲਿਆ ਸੋ ਗਰਜ਼ੀ ਹੂ

ਬਾਝ ਮੁਰੱਬੀ ਕਿਸੇ ਨਾ ਲੱਧੀ,

ਗੁੱਝੀ ਰਮਜ਼ ਅੰਦਰ ਦੀ ਹੂ

ਓਸੇ ਰਾਹ ਵਲ ਜਾਈਏ ਬਾਹੂ,

ਜਿਸ ਥੀਂ ਖ਼ਲਕਤ ਡਰਦੀ ਹੂ

📝 ਸੋਧ ਲਈ ਭੇਜੋ