ਪੇ-ਪੀਰ ਮਿਲਿਆਂ ਜੇ ਪੀੜ

ਪੇ-ਪੀਰ ਮਿਲਿਆਂ ਜੇ ਪੀੜ ਨਾ ਜਾਵੇ,

ਉਸ ਨੂੰ ਪੀਰ ਕੀ ਧਰਨਾ ਹੂ

ਮੁਰਸ਼ਦ ਮਿਲਿਆਂ ਅਰਸ਼ਾਦ ਨਾ ਮਨ ਨੂੰ,

ਉਹ ਮੁਰਸ਼ਦ ਕੀ ਕਰਨਾ ਹੂ

ਜਿਸ ਹਾਦੀ ਥੀਂ ਹਦਾਇਤ ਨਾਹੀਂ,

ਉਹ ਹਾਦੀ ਕੀ ਫੜਨਾ ਹੂ

ਸਿਰ ਦਿੱਤਿਆਂ ਹੱਕ ਰਾਜ਼ੀ ਹੋਵੇ ਬਾਹੂ,

ਮੌਤੋਂ ਮੂਲ ਨਾ ਡਰਨਾ ਹੂ

📝 ਸੋਧ ਲਈ ਭੇਜੋ