ਪੀਰੀਆਂ ਹੁੰਦੀਆਂ

ਉਤੋਂ ਹੱਸਦੇ ਬੜੇ ਹੁਸੀਨ ਚਿਹਰੇ, 

ਦਿਲਾਂ ਵਿੱਚ ਦਿਲਗੀਰੀਆਂ ਹੁੰਦੀਆਂ ਨੇ। 

ਫਿਕਰ ਲਹਿਣ ਦਾ ਲਹੂ ਸੁਕਾਈ ਰੱਖੇ, 

ਬੜਾ ਵਖਤ ਵਜ਼ੀਰੀਆਂ ਹੁੰਦੀਆਂ ਨੇ

ਬਸਤਰ ਰੇਸ਼ਮੀ ਹੱਥਾਂ ਵਿੱਚ ਵੀਹ ਛਾਪਾਂ, 

ਚੜ੍ਹ ਕੇ ਕਾਰ ਫ਼ਕੀਰੀਆਂ ਹੁੰਦੀਆਂ ਨੇ,

ਵਾਰਿਸ ਆਣ ਕੇ ਵੇਖ ਲੈ ਆਪ ਅੱਖੀਂ

ਅੱਜ ਗਧੇ ਤੋਂ ਪੀਰੀਆਂ ਹੁੰਦੀਆਂ ਨੇ।

📝 ਸੋਧ ਲਈ ਭੇਜੋ