ਪਹਿਲਾਂ ਜਿੰਦੜੀ ਰੁਲਦੀ ਦੇਖ

ਪਹਿਲਾਂ ਜਿੰਦੜੀ ਰੁਲਦੀ ਦੇਖ

ਫੇਰ ਹਕੀਕਤ ਖੁੱਲ੍ਹਦੀ ਦੇਖ

ਧੁੱਪ ਨੂੰ ਕੁਝ ਵੀ ਹੋਇਆ ਨਾ,

ਜਾ ਕੇ ਰੰਗਤ ਫੁੱਲ ਦੀ ਦੇਖ

ਗ਼ਮ ਨਾ ਕਰ, ਸੱਚਾਈ ਵੀ-

ਅਪਣੇ ਵਰਕੇ ਥੁੱਲਦੀ ਦੇਖ

ਉਹ ਵੀ ਖ਼ੁਆਬ ਖ਼ਰੀਦੇਗਾ,

ਤੂੰ ਵੀ ਦੁਨੀਆਂ ਮੁੱਲ ਦੀ ਦੇਖ

'ਸ਼ਾਹ' ਤੂੰ ਹਾਲਤ ਅਪਣੀ ਨਾਲ,

ਰੱਖ ਕੇ, ਹਾਲਤ ਕੁੱਲ ਦੀ ਦੇਖ

📝 ਸੋਧ ਲਈ ਭੇਜੋ