ਪਹਿਲੀ  ਮੁਹੱਬਤ

ਮਾਂ ਕਹਿੰਦੀ 

ਪੁਰਾਣੀਆਂ ਜੁਰਾਬਾਂ ਸੁੱਟ ਦੇ

ਮੈਂ ਪੁਰਾਣੀਆਂ ਪਾ ਕੇ 

ਉੱਪਰੋਂ  ਹੋਰ ਚੜਾ ਲੈਂਦੀ

...ਪੈਰਾਂ ਨੂੰ 

ਬੜਾ ਨਿੱਘ ਚੜਦਾ

ਯਖ਼ ਸਫ਼ਰ ਵਿਚ

ਕਾਂਬਾ ਨਹੀਂ ਛਿੜਦਾ-

📝 ਸੋਧ ਲਈ ਭੇਜੋ