ਪਹਿਲੀ ਵਾਰੀ ਪੀਤੀ

ਅੱਜ ਪਹਿਲੀ ਵਾਰੀ ਪੀਤੀ, ਚੜ੍ਹ ਗਈ

ਪੈਰ ਤਾਂ ਜਾਣ ਦਿਉ ਖੜ੍ਹ ਦੋਸਤੋ

ਪਹਿਲੇ ਤੋੜ ਦੀ ਦਾਰੂ ਹੈ

ਪਾਣੀ ਡੂੰਘੇ ਇਸ਼ਕੇ ਦੇ

ਗਲਾਸੀ ਜਾਣ ਦਿਉ ਭਰ ਦੋਸਤੋ

ਅੱਜ ਪਹਿਲੀ ਵਾਰੀ ਪੀਤੀ, ਚੜ੍ਹ ਗਈ

ਪੈਰ ਤਾਂ ਜਾਣ ਦਿਉ ਖੜ੍ਹ ਦੋਸਤੋ

ਯਾਰ ਮੈਂ ਤਰਨਾ ਥੋੜ੍ਹੀ, ਮਰਨਾ ਹੈ

ਕੱਚਾ ਘੜਾ ਤਰਨ ਲਈ ਦੇ ਦਿਉ

ਦੁਖੜੇ ਮਿਲਣ ਲਈ ਰਹੇ

ਸੀਨਾ ਅੱਗੇ ਲੈਣ ਦਿਉ ਕਰ ਦੋਸਤੋ

ਅੱਜ ਪਹਿਲੀ ਵਾਰੀ ਪੀਤੀ, ਚੜ੍ਹ ਗਈ

ਪੈਰ ਤਾਂ ਜਾਣ ਦਿਉ ਖੜ੍ਹ ਦੋਸਤੋ

ਪਿਆਰਾ ਨਦੀਉਂ ਪਾਰ ਹੈ

ਉਹ ਪਿਆਰਾਂ ਦਾ ਬੀਮਾਰ ਹੈ

ਉਹਦਾ ਕਰਨਾ ਅੱਜ ਦੀਦਾਰ ਹੈ

ਮੈਂ ਲੈ ਕੇ ਜਾਣਾ ਮੁਹੱਬਤ ਦੀ ਦਵਾ

ਘੋਟੀ ਹੈ ਬੂਟੀ ਮੈਂ, ਸਮੇਤ ਜੜ ਦੋਸਤੋ

ਅੱਜ ਪਹਿਲੀ ਵਾਰੀ ਪੀਤੀ, ਚੜ੍ਹ ਗਈ

ਪੈਰ ਤਾਂ ਜਾਣ ਦਿਉ ਖੜ੍ਹ ਦੋਸਤੋ

ਉਹਦਾ ਤਪਦਾ ਸੀਨਾ ਠਾਰਨਾ

ਪਿਆਰਾਂ ਨਾਲ ਬਿਮਾਰੀ ਮਾਰਨਾ

ਮੈਂ ਜਿੱਤੀ ਬਾਜ਼ੀ ਹਾਰਨਾ

ਫਿਰ ਤੁਸੀਂ ਅਸਾਂ ਨੂੰ  ਯਾਦ ਕਰ

ਦੇਣਾ ਵਿੱਚ ਫੋਟੋਆਂ ਮੜ੍ਹ ਦੋਸਤੋ

ਅੱਜ 'ਸਰਬ' ਨੇ ਪਹਿਲੀ ਵਾਰੀ ਪੀਤੀ, ਚੜ੍ਹ ਗਈ

ਪੈਰ ਤਾਂ ਜਾਣ ਦਿਉ ਖੜ੍ਹ ਦੋਸਤੋ

📝 ਸੋਧ ਲਈ ਭੇਜੋ