ਪੈਂਡਾ ਖੋਟਾ ਕਰ ਨਾ ਬੰਦਿਆ

ਪੈਂਡਾ ਖੋਟਾ ਕਰ ਨਾ ਬੰਦਿਆ, ਟੁਰਿਆ ਚੱਲ ਤੂੰ ਵੱਟੋ-ਵੱਟ

ਸੱਚ ਸਿਆਣੇ ਆਖ ਗਏ ਨੇ ਗੱਲਾਂ ਕਰੀਏ ਘੱਟੋ-ਘੱਟ

ਵਿੱਚ ਸ਼ਰੀਅਤ ਉਂਜ ਤੇ ਭਾਵੇਂ ਇਸ ਦੀ ਮਨ੍ਹਾ-ਮਨਾਹੀ ਨਈਂ,

ਪਰ ਉਂਜ ਸੱਜਣੋ ਘੱਟ ਚੰਗਾ, ਜਾਤਾ ਜਾਂਦੈ ਵੱਟ ਸਨੱਟ

ਮਿੱਠੀ ਖੀਰ ਸਵਾਣੀ ਖ਼ਾਲਿਸ ਦੁੱਧੀਂ ਜਦੋਂ ਪਕਾਉਂਦੀ ਏ,

ਖਾਵਣ ਵਾਲੇ ਰੱਜ-ਰੱਜ ਖਾਂਦੇ ਨਾਲੇ ਜਾਣ ਕਨਾਲੀ ਚੱਟ

ਮੰਗਣ ਪੁੰਨਣ ਕਾਰ ਨਾ ਕੋਈ, ਇਸ ਦਾ ਕੀ ਭਰਵਾਸਾ ਏ,

ਗੰਨੇ ਤੋਂ ਇਨਕਾਰੀ ਹੋਵੇ, ਗੁੜ ਦੀ ਰੋੜੀ ਦੇਵੇ ਝੱਟ

ਵੇਖ ਨਿਮਾਣੇ 'ਆਸਿਮ' ਵਰਗੇ ਘੁੰਮਣ ਘੇਰੀ ਫੱਸੇ ਇੰਜ,

ਰਬੜ ਜਿਵੇਂ ਵਿਚਕਾਰੇ ਰੱਖ ਕੇ, ਕਸ ਦਏ ਕੋਈ ਟਿਬਰੀ ਨਟ

📝 ਸੋਧ ਲਈ ਭੇਜੋ