ਫੂਕਿਆ ਨੀਂ ਨਾੜ ਧੀ ਫੂਕਤੀ

ਫੂਕਿਆ ਨੀਂ ਨਾੜ ਧੀ ਫੂਕਤੀ ਗਰੀਬ ਦੀ!

ਐਸਿਆਂ ਨੂੰ ਸਜ਼ਾ ਹੋਣੀ ਚਾਹੀਦੀ ਸਲੀਬ ਦੀ!

ਭਾਬੜ ਦਾ ਰੂਪ ਲੈ ਗੀ ਇੱਕ ਬਾਲ਼ੀ ਤੀਲ ਸੀ!

ਪਲਾਂ ਵਿੱਚ ਖਾਂਕ ਕਰ ਦਿੱਤੇ ਕਿੰਨੇ ਮੀਲ ਸੀ!

ਲਟ-ਲਟ ਮੱਚੀ ਝੁੱਗੀ ਸੜਕ ਦੇ ਕਬੀਰ ਦੀ!

ਫੂਕਿਆ ਨੀਂ ਨਾੜ ਧੀਂ ਫੂਕਤੀ ਗਰੀਬ ਦੀ!

ਐਸਿਆਂ ਨੂੰ ਸਜ਼ਾ ਹੋਣੀ ਚਾਹੀਦੀ ਸਲੀਬ ਦੀ!

ਝੁੱਗੀ ਵਿੱਚ ਬਹਿਗੀ ਸੇਕ ਅੱਗ ਦੇ ਤੋਂ ਡਰਕੇ!

ਪਤਾ ਨਹੀਂ ਸੀ ਖਾਕ ਹੋਣਾ ਏਥੇ ਹੀ ਮੈਂ ਮਰਕੇ!

ਸਾੜ ਦਿੱਤੀ ਡੈਰੀ ਉਹਦੇ ਕੱਚੇ ਜੇ ਨਸੀਬ ਦੀ!

ਫੂਕਿਆ ਨੀਂ ਨਾੜ ਧੀਂ ਫੂਕਤੀ ਗਰੀਬ ਦੀ!

ਐਸਿਆਂ ਨੂੰ ਸਜ਼ਾ ਹੋਣੀ ਚਾਹੀਦੀ ਸਲੀਬ ਦੀ!

ਆਪਣੇ ਸੁਆਰਥ ਲਈ ਕੀ ਕੀ ਪੰਡਾਂ ਪਾਂਏਗਾ!

ਹੋਰ ਦੱਸ ਕਿੰਨਿਆਂ ਦੇ ਘਰ ਤੂੰ ਜਲਾਂਏਗਾ!

ਵਾਂਗਰਾਂ ਜਲਾਦ ਸੋਚ ਘੜੇ ਤਰਤੀਬ ਦੀ!

ਫੂਕਿਆ ਨੀਂ ਨਾੜ ਧੀਂ ਫੂਕਤੀ ਗਰੀਬ ਦੀ!

ਐਸਿਆਂ ਨੂੰ ਸਜ਼ਾ ਹੋਣੀ ਚਾਹੀਦੀ ਸਲੀਬ ਦੀ!

ਏਨਾਂ ਜੜ੍ਹੋਂ ਵੱਢੇ ਰੁੱਖ ਤੁਸੀ ਅੱਗ ਨਾਲ ਸਾੜ ਤੇ!

ਝੁੱਗੀਆਂ ਤੇ ਆਲ੍ਹਣੇ ਵੀ ਤੁਸਾਂ ਨੇ ਉਜਾੜ ਤੇ!

ਇੱਕ ਇੱਕ ਕਰ ਹੋਊ ਮਿੰਨਤੀ ਜਰੀਬ ਦੀ!

ਫੂਕਿਆ ਨੀਂ ਨਾੜ ਧੀਂ ਫੂਕਤੀ ਗਰੀਬ ਦੀ!

ਐਸਿਆਂ ਨੂੰ ਸਜ਼ਾ ਹੋਣੀ ਚਾਹੀਦੀ ਸਲੀਬ ਦੀ!

ਮਾਂ ਬਾਪ ਸਾਵੇਂ ਮੱਚ ਨਿੱਕੀ ਜਿਹੀ ਜਾਨ ਗਈ!

ਮੂਰਖਾਂ ਦੀ ਮੂਰਖਤਾ ਕਰ ਉਹ ਬਿਆਨ ਗਈ!

'ਫਰੀਦਸਰਾਈਆ' ਗੱਲ ਕਿੰਨੀ ਹੈ ਅਜੀਬ ਦੀ!

ਫੂਕਿਆ ਨੀਂ ਨਾੜ ਧੀਂ ਫੂਕਤੀ ਗਰੀਬ ਦੀ!

ਐਸਿਆਂ ਨੂੰ ਸਜ਼ਾ ਹੋਣੀ ਚਾਹੀਦੀ ਸਲੀਬ ਦੀ!

📝 ਸੋਧ ਲਈ ਭੇਜੋ