ਕਲਮ 'ਚ ਭਰ ਕੇ ਦਿਲ ਦੀ ਰੱਤ ਲਿਖਣਾ।

ਮੈਂ ਤੈਨੂੰ ਪਿਆਰ ਭਰਿਆ ਖ਼ਤ ਲਿਖਣਾ।

ਦਿਲ ਦੀ ਸੁੰਨੀ ਥਾਂ ਆਬਾਦ ਹੋ ਗਈ,

ਬੇਰਸ ਜਿਹੀ ਜ਼ਿੰਦਗੀ ਸੁਆਦ ਹੋ ਗਈ,

ਜਜ਼ਬਾਤਾਂ ਨੂੰ ਇਸ਼ਕ ਚਰਖੇ 'ਚ ਕੱਤ ਲਿਖਣਾ,

ਕਲਮ 'ਚ ਭਰ ਕੇ ...

ਆਪਣੇ ਦਿਲ ਦੇ ਹਾਲਾਤ ਨੂੰ ਬਿਆਨ ਕਰਾਂਗਾ,

ਸਿੱਧਾ ਦਿਲ ਤੱਕ ਪਹੁੰਚੇ ਐਸਾ ਵਖਿਆਨ ਕਰਾਂਗਾ,

ਝੂਠ ਨਾ ਕੁੱਝ ਵੀ ਬਸ ਸੱਤੋ ਸਤ ਲਿਖਣਾ,

ਕਲਮ 'ਚ ਭਰ ਕੇ ...

ਮੇਰੇ ਨੈਣਾਂ 'ਚ ਤੇਰੀ ਤਸਵੀਰ ਵੱਸ ਗਈ,

ਜਿੰਦ ਨਿਮਾਣੀ ਨੂੰ ਤੇਰੀ ਮੁਹੱਬਤ ਡੱਸ ਗਈ,

ਤੇਰਾ ਪਿਆਰ ਹੀ ਹੁਣ ਮੇਰੇ ਜੀਵਨ ਦਾ ਤੱਤ ਲਿਖਣਾ,

ਕਲਮ 'ਚ ਭਰ ਕੇ ...

ਤੇਰੇ ਮਖ਼ਮਲੀ ਵਾਲਾਂ 'ਚ ਜਿਹੜਾ ਫੁੱਲ ਲਮਕਦਾ ਏ,

ਜਿਓਂ ਅਸਮਾਨ 'ਚ ਕੋਈ ਤਾਰਾ ਚਮਕਦਾ ਏ,

ਮੈਨੂੰ ਤਾਂ ਤੇਰੇ ਦੀਦਾਰ ਦੀ ਲੱਗੀ ਗਈ ਲੱਤ ਲਿਖਣਾ,

ਕਲਮ 'ਚ ਭਰ ਕੇ ...

📝 ਸੋਧ ਲਈ ਭੇਜੋ