ਪਿਆਰ ਵਫ਼ਾ ਦੇ ਰੰਗਾਂ ਵਿਚ

ਪਿਆਰ ਵਫ਼ਾ ਦੇ ਰੰਗਾਂ ਵਿਚ ਜੋ ਰੰਗੀ

ਉਹ ਤਨਹਾਈ ਮਹਫ਼ਿਲ ਕੋਲੋਂ ਚੰਗੀ

ਮੇਰੇ ਗਲ ਵਿਚ ਪਾ ਕੇ ਸੱਜਰੇ ਹਾਰਾਂ ਨੂੰ,

ਕਮਰੇ ਵਿਚ ਤਸਵੀਰ ਮੇਰੀ ਕਿਉਂ ਟੰਗੀ

ਕੋਠੀਆਂ, ਕਾਰਾਂ ਬੰਗਲੇ, ਮੰਗਦੇ ਲੋਕੀ ਤੇ,

ਅਸਾਂ ਖ਼ੁਦਾ ਤੋਂ ਸ਼ੁਕਰ ਦੀ ਦੌਲਤ ਮੰਗੀ

ਓਸੇ ਭਰਿਆ ਕਾਸਾ ਮੇਰਾ ਨਫ਼ਰਤ ਨਾਲ,

ਮੈਂ ਤੇ ਜਿਸ ਤੋਂ ਪਿਆਰ ਦੀ ਦੌਲਤ ਮੰਗੀ

'ਸ਼ਾਹਿਦ' ਮੇਰੇ ਘਰ ਵਿਚ ਖ਼ੁਸ਼ੀਆਂ ਆਉਣ ਕਿਵੇਂ,

ਮੇਰੇ ਨਾਲ ਤੇ ਸਿਰਫ਼ ਉਦਾਸੀ ਮੰਗੀ

📝 ਸੋਧ ਲਈ ਭੇਜੋ