ਪਿਆਰੇ ਬਿਨ ਰਾਤੀਂ

ਪਿਆਰੇ ਬਿਨ ਰਾਤੀਂ ਹੋਈਆਂ ਵੱਡੀਆਂ

ਰਾਂਝਾ ਜੋਗ਼ੀ ਮੈਂ ਜੁਗਿਆਣੀ,

ਕਮਲੀ ਕਰਿ ਕਰਿ ਸੱਡੀਆਂ ।ਰਹਾਉ।

ਮਾਸ ਝਰੇ ਝਰਿ ਪਿੰਜਰੁ ਹੋਇਆ,

ਕਰਕਨ ਲਗੀਆਂ ਹੱਡੀਆਂ ।1।

ਮੈਂ ਇਆਣੀ ਨੇਹੁੰ ਕੀ ਜਾਣਾ,

ਬਿਰਹੁ ਤਨਾਵਾਂ ਗੱਡੀਆਂ ।2।

ਕਹੈ ਹੁਸੈਨ ਫ਼ਕੀਰ ਸਾਈਂ ਦਾ,

ਦਾਵਣੁ ਤੇਰੇ ਮੈਂ ਲੱਗੀਆਂ ।3।

📝 ਸੋਧ ਲਈ ਭੇਜੋ