ਆਪਣੀ ਕਾਇਆ ’ਚ
ਅੰਤਾਂ ਦੀ ਪਿਆਸ ਦੀ ਭਰੀ
ਇੱਕ ਛਲਕਦੀ ਨਦੀ ਦੇ
ਹੋਠਾਂ ਤੇ ਨੀਰ ਤਲਾਸ਼ਦਿਆਂ
ਮਹਿਸੂਸ ਹੋਇਆ ਅਚਾਨਕ
ਕਿ ਨਦੀ ਦੇ ਹੋਠਾਂ ਤੇ
ਰੇਤ ਹੀ ਰੇਤ ਸੀ
ਰੇਤ ਜਿੰਨੀ ਤੜਪ
ਤੜਪਦੀ ਰੇਤ ਜਿੰਨੀ ਪਿਆਸ
ਉਹ ਨਦੀ ਦੇ ਹੋਠਾਂ ’ਚੋਂ
ਨੀਰ ਤਲਾਸ਼ ਰਿਹਾ ਸੀ
ਨਦੀ ਉਸਦੇ ਅੰਦਰੋਂ
ਇੱਕ ਸਮੁੰਦਰ ਡੀਕ ਜਾਣਾ ਚਾਹੁੰਦੀ ਸੀ
ਏਨੀ ਤੜਪ ਸੀ ਨਦੀ ਦੀ ਪਿਆਸ ਵਿੱਚ
ਕਿ ਉਸਨੂੰ ਆਪਣੀ ਪਿਆਸ ਭੁੱਲ ਗਈ
ਪਿਆਸ
ਪਿਆਸ ਨਾਲ ਖੇਡ ਰਹੀ ਸੀ
ਪਿਆਸ
ਪਿਆਸ ਨਾਲ ਤੜਪ ਰਹੀ ਸੀ
ਪਿਆਸ
ਪਿਆਸ ਨਾਲ ਪਿਆਸ ਬੁਝਾ ਰਹੀ ਸੀ
ਜਿਸਮਾਂ ਤੋਂ ਪਾਰ ਜਾਣ ਲਈ
ਛਟਪਟਾ ਰਹੀ ਸੀ