ਕੋਈ ਨਹੀਂ ਜਾਣਦਾ

ਨਦੀ ਕਿੰਨੀ ਕੁ ਪਿਆਸੀ ਹੈ

ਤੇ ਸਮੁੰਦਰ ਕਿੰਨਾ ਕੁ ਤ੍ਰਿਹਾਇਆ

 

ਨਦੀ

ਆਪਣੀ ਤੇਹ ’ਚ ਤੜਪਦੀ

ਸਮੁੰਦਰ ਵੱਲ ਦੌੜਦੀ ਹੈ

ਸਮੁੰਦਰ ਆਪਣੀ ਪਿਆਸ ਵਿੱਚ ਬੇਚੈਨ

ਬੱਦਲਾਂ ਵੱਲ ਨੂੰ ਉੱਡਦਾ ਹੈ

📝 ਸੋਧ ਲਈ ਭੇਜੋ