ਪਿਆਸ

ਜੇ ਬਿਰਖ ਦੀ ਹੋਵੇ

ਤਾਂ ਸਮਝ ਲੱਗਦੀ

 

ਪਿਆਸ

ਜੇ ਰੇਤ ਦੀ ਹੋਵੇ

ਤਾਂ ਮਨ ਲੱਗਦੀ

 

ਪਿਆਸ

ਜੇ ਪੱਥਰ ਨੂੰ ਲੱਗੇ

ਤਾਂ ਗਲ ਫੱਬਦੀ

 

ਪਰ

ਪਿਆਸ ਜਦੋਂ

ਪਾਣੀਆਂ ਦੀ ਰੂਹ ’ਚ ਹੀ

ਵੱਸ ਜਾਵੇ

 

ਤਾਂ ਜਲ ਦੀ ਪਿਆਸ ਨੂੰ

ਫਿਰ ਕੌਣ ਬੁਝਾਵੇ

📝 ਸੋਧ ਲਈ ਭੇਜੋ