ਅਨੰਤ ਹੈ ਇਹ

ਪਿਆਸ ਦਾ ਸਫ਼ਰ

 

ਪਿਆਸ - ਗਿਆਨ ਦੀ

ਪਿਆਸ - ਮੁਹੱਬਤ ਦੀ

ਪਿਆਸ - ਰੂਹ ਦੀ

 

ਹਰ ਥਾਂ

ਹਰ ਪਲ ਤੜਪਦੀ ਹੈ

ਪਿਆਸ

ਨਾ ਨਦੀਆਂ

ਡੀਕ ਕੇ ਬੁਝਦੀ

ਨਾ ਸਮੁੰਦਰ

ਪੀ ਕੇ ਮਿਟਦੀ

ਨਾ ਬੱਦਲਾਂ ਨੂੰ

ਪੱਲੇ ’ਚ ਭਰ ਕੇ

ਅੰਤਾਂ ਦੀ ਮੁਹੱਬਤ ਕਰ ਕੇ

ਮਿਟਦੀ ਨਹੀਂ ਪਿਆਸ....

 

ਜਾਗਦੀ

ਬੁਝਦੀ

ਫਿਰ ਜਾਗਦੀ

ਪੈਰਾਂ ਨੂੰ

ਭਟਕਣ ਵਿੱਚ

ਪਾਈ ਰੱਖਦੀ

ਪਿਆਸ

ਅਨੰਤ ਹੈ ਇਹ

ਪਿਆਸ ਦਾ ਸਫ਼ਰ....।

📝 ਸੋਧ ਲਈ ਭੇਜੋ