ਮੇਰੇ ਜਨਮ ਤੋਂ ਵੀ ਪਹਿਲਾਂ
ਮੇਰੀ ਰੂਹ ਵਿੱਚ
ਤੜਪਦੀ ਸੀ ਪਿਆਸ
ਮੇਰੇ ਜਨਮ ਤੋਂ ਬਾਅਦ
ਇਹ ਪਿਆਸ
ਮੇਰੇ ਅੰਦਰ
ਮੈਨੂੰ ਬੇਚੈਨ ਕਰਦੀ
ਸਾਰੀ ਉਮਰ
ਮੇਰੇ ਪੈਰਾਂ ਨੂੰ
ਭਟਕਣ ਦੇ ਰਾਹ
ਪਾਈ ਰੱਖਿਆ ਇਸਨੇ
ਕਦੇ ਮਿੱਟੀ ’ਚ ਲੱਭਿਆ
ਕਦੇ ਖਿਲਾਅ ’ਚ ਭਾਲਿਆ
ਕਿੱਥੇ ਕਿੱਥੇ
ਤਲਾਸ਼ਦਾ ਰਿਹਾ ਮੈਂ
ਆਪਣੀ ਪਿਆਸ ਦਾ ਬਦਲ
ਪਰ
ਜਿੰਨੀ ਬੁਝਾਈ
ਓਨੀ ਹੋਰ ਤੀਖਣ
ਹੁੰਦੀ ਗਈ ਪਿਆਸ
ਮੇਰੇ ਮਗਰੋਂ
ਮੇਰੀ ਆਤਮਾ ਵਿੱਚ
ਤੜਪਦੀ ਰਹੇਗੀ
ਪਿਆਸ
ਜਨਮ ਜਨਮ
ਮੈਂ
ਜਨਮ ਲੈਂਦਾ ਰਹਾਂਗਾ
ਇਸੇ ਪਿਆਸ ਸਦਕਾ....।