ਬਚਪਨ ਵਾਲੇ ਬੇਲੀ
ਓਹ ਸਾਈਕਲ ਤੇ ਸੀ ਗੇੜੇ
ਕਦੇ ਨਹਿਰ ਕਦੇ ਪਿੰਡ
ਦਿਲ ਵਿਚ ਵੱਸਦੇ ਸੀ ਮੇਰੇ
ਦਿਲ ਦੀ ਆਖ ਸੁਣਾਈ ਆ
ਯਾਦ ਕਰੀਆ ਦੀ ਆਈ ਆ
ਨਾ ਤੇਰੇ ਸ਼ਹਿਰ 'ਚ ਕੋਈ ਬੁਰਾਈ ਆ
ਮੈਨੂੰ ਯਾਦ ਪਿੰਡ ਦੀ ਆਈ ਆ
ਗਰਮੀ ਦਾ ਓਹ ਸੀਜ਼ਨ
ਬੇਰ ਲਾਹੁਣੇ ਬੇਰੀ ਤੋਂ
ਏਥੇ ਸਾਹ ਵੀ ਆਵੇ ਨਾ
ਪੁੱਛ ਨਾ ਸ਼ੇਰੀ ਤੋਂ
ਜਾਨ ਸੂਲੀ ਅਟਕਾਈ ਆ
ਨਾ ਤੇਰੇ ਸ਼ਹਿਰ 'ਚ ਕੋਈ ਬੁਰਾਈ ਆ
ਮੈਨੂੰ ਯਾਦ ਪਿੰਡ ਦੀ ਆਈ ਆ
ਫਿਰਨੀ, ਮੋੜ, ਸੜਕ ਰਹਿੰਦੇ ਬੈਠੇ ਸੀ
ਦੂਰੀਆਂ ਬਹੁਤ ਅੱਜ ਪਹਿਲਾਂ
ਰਹਿੰਦੇ ਇਕੱਠੇ ਸੀ
ਵਧ ਗਈ ਮਹਿੰਗਾਈ ਆ
ਨਾ ਤੇਰੇ ਸ਼ਹਿਰ 'ਚ ਕੋਈ ਬੁਰਾਈ ਆ
ਮੈਨੂੰ ਯਾਦ ਪਿੰਡ ਦੀ ਆਈ ਆ
ਦੁੱਧ, ਲੱਸੀ, ਟੋਕਾ ਪੱਕੇ ਬੇਲੀ ਸੀ
ਫ਼ਲੈਟ, ਕੋਠੀ, ਗਰਾਜ ਨਾ
ਕੁਲੀ ਹਵੇਲੀ ਸੀ
ਦਿਨ ਓਹ ਮੁੜ ਆ ਜਾਣ
ਰੱਬ ਮੂਹਰੇ ਦੁਹਾਈ ਆ
ਨਾ ਤੇਰੇ ਸ਼ਹਿਰ 'ਚ ਕੋਈ ਬੁਰਾਈ ਆ
ਮੈਨੂੰ ਯਾਦ ਪਿੰਡ ਦੀ ਆਈ ਆ