ਹਾਲਤ ਮੇਰੀ,
ਐਸੀਂ ਬਣ ਗਈ,
ਜਿਵੇਂ ਗੁਲਾਮ ਪਰਿੰਦੇਂ ਨੂੰ,
ਪਿੰਜਰੇਂ ਚੋਂ ਦੇਵੇ ਕੋਈ ਛੁਡਾ।
ਉੱਡ ਨਹੀਓਂ ਹੁੰਦਾ,
ਹੁਣ ਮੇਰੇ ਤੋਂ,
ਰੱਬਾ ਕੋਈ ਤਾਂ ਕਾਢ ਕਢਾ।
ਲੰਘ ਗਿਆ ਲਾਰਿਆਂ ਵਿੱਚ,
ਮੇਰਾ ਬਚਪਨ,
ਕਿੰਝ ਕੀਤਾ ਉਹਨਾਂ ਗੁੰਮਰਾਹ,
ਉੱਚੇ ਖੁਆਬਾ ਦੇ ਸੁਪਨੇ ਦਿਖਾ ਕੇ,
ਲੁੱਟ ਲਿਆ ਮੇਰਾ ਅਗਾਂਹ।
ਚੜੀ ਜਵਾਨੀ ਅੱਖ ਲੜ ਗਈ,
ਮੇਰੇ ਹਲਾਤਾਂ ਨੇ ਲਿਆ ਦਬਾਅ,
ਥੋੜਾ ਜਿਹਾ ਮੇਰੀ ਉਦਾਸੀ ਦਾ ਦੁੱਖ,
ਰੱਬਾ ਤੂੰ ਨਾਲ ਆ ਕੇ ਵੰਡਾਅ।
ਹੋਰ ਕੁੜੀ ਤੇ ਮੇਰਾ ਦਿਲ,
ਕਦੇ ਜੰਮਣਾ ਨਹੀਓਂ,
ਦੱਸ ਕਿਵੇਂ ਜਾਵਾਂ, ਮੈਂ ਕੱਲ੍ਹਾ,
ਇਹ ਆਪਣਾ ਦਰਦ ਹੰਢਾ।
ਤੈਨੂੰ ਵਾਸਤਾ, ਮੈ ਪਾਉਂਦਾ ਰੱਬਾਂ,
ਮੇਰੇ ਮਹਿਰਮ ਨੂੰ ਅੰਬਰਾਂ ਤੋਂ
ਛੇਤੀਂ ਮੋੜ ਲਿਆ।
ਕੋਣ ਮਧਾਣੀ ਰਿੜਕੂ,
ਕੋਣ ਦਿਓ, ਸਾਗ ਬਣਾ,
ਕੋਣ ਦਿਓ, ਮੱਕੀ ਦੀ ਰੋਟੀ,
ਉੱਤੇ ਮੱਖਣੀ ਮੇਰੇ ਲਈ ਲਾ।
ਕੋਣ ਦਿਉ, ਰਾਂਝੇ ਵਾਂਗ,
ਦੇਸੀ ਘਿਉ ਦੀ ਚੂਰੀ ਖੁਆ।
ਦੇਖਦੇ ਨੇ ਆਪਣੇ ਮੇਰੇ, ਕਹਿੰਦੇ,
ਕਿਹੜੀ ਲਿਆਉਂਦਾ 'ਹੀਰ' ਵਿਆਹ।
ਮੈਂ ਤਾਂ ਦੇਵਾਂ ਆਪਣੇ ਮਹਿਰਮ ਨੂੰ,
ਅੰਗ-ਅੰਗ ਭੁੰਨ ਕੇ ਖਿਲਾ,
ਇਜਰਾਈਲ ਦੇ ਡੈਡ ਉਸ ਸਮੁੰਦਰ ਵਾਂਗ,
ਜਾ ਕਿੱਧਰੇ ਲੇਹ ਲਦਾਖ ਪਹਾੜੀ ਵਾਂਗ,
ਵੱਸ ਮੇਰਾ ਜੇ ਚੱਲੇ ਵਕਤ ਦੇਵਾਂ ਉਲਟਾ ਮੈਂ ਚਲਾ।
ਹੋਸ਼-ਹਵਾਸ਼ ਮੈਂ ਹੁਣ ਗੁਆ ਬੈਠਾ ਹਾਂ,
ਸ਼ਾਇਦ ਮੈ ਹਾਂ ਉਸ ਦੁਨੀਆਂ ਵਿੱਚ,
ਜਿੱਥੇ ਜਿਉਂਦੇ ਨਾ, ਨਾ ਹੀ ਮਰਦੇ ਨੇ,
ਫੇਰ ਵੀ ਅਰਦਾਸਾਂ ਤੇਰੇ ਅੱਗੇ ਕਰਦੇ ਨੇ।
ਇਹ ਖਿਆਲ ਹੈ-ਬੇ ਖਿਆਲ ਹੈ,
ਮੈਨੂੰ ਇੰਜ ਪਲ ਲੱਗਦੇ ਨੇ,
ਜਿਵੇਂ ਮੇਰਾ ਪਰਵਿਦਗਾਰ, ਮੇਰੇ ਉੱਤੇ ਦਿਆਲ ਹੈ।
ਲੱਗਦਾ ਮੈਨੂੰ ਹੱਲ ਕਰਨਾ ਪਊ, ਇੱਕ ਦਿਨ,
ਜੋ ਮੇਰੇ ਉੱਤੇ ਖੜਾ ਸਵਾਲ ਹੈ !
ਮੈਂ ਗੁਲਾਮ ਵੀ ਹਾਂ, ਮੈ ਅਜਾਦ ਵੀ ਹਾਂ,
ਤੂੰ ਚਲਦੀ ਹੋਈ ਇੱਕ ਤਲਵਾਰ ਵੀ ਹੈ,
ਤੂੰ ਇਕ ਟੁੱਟੇ ਜਿਹੇ ਸ਼ਾਇਰ ਦਾ ਮਾਣ ਵੀ ਹੈ।
'ਨਰ' ਦੇਖਣ ਨੂੰ ਇੱਕ ਸਵਾਲ ਵੀ ਹੈ,
ਜੇ ਹਲ ਹੋ ਜੇ ਤਾਂ ਕਮਾਲ ਵੀ ਹੈ,
ਮੈਂ ਨਾ ਇਧਰ ਹੋਵਾ, ਨਾ ਉੱਧਰ ਹੋਵਾ,
ਤੂੰ ਕਰਕੇ ਵੇਖ ਲੈ, ਮੇਰੇ ਉੱਤੇ ਗੁਣਾ,
ਕਿਉ ਰੱਬਾ ਤੈਂਅ, ਇਸ ਜੱਗ ਉੱਤੇ ਸੰਦੀਪ ਨੂੰ,
ਵੱਖਰਾ ਜਿਹਾ ਕਿਉ ਦਿੱਤਾ ਬਣਾ ।
ਦੋ ਰਾਸਤੇ ਨੇ ਮੇਰੇ ਜਿੰਦਗੀ ਦੇ,
ਇੱਕ ਜਾਂਦਾ ਉਸਨੂੰ ਭਾਲ ਦਾ,
ਸਿਤਾਰਿਆਂ ਦੇ ਰਾਹ।
ਦੂਜਾ ਮੁੱਕ ਜਾਦਾ,
ਮੇਰੇ ਆਪਣਿਆਂ ਤੇ ਆ,
ਇੱਜਤ ਹਉ, ਜਾ ਮਾਣ ਵਧੂ,
ਜਾ ਮੁੱਕ ਜਾਊ, ਬੇਰੁਜ਼ਗਾਰੀ ਉੱਤੇ ਆ।
ਫ਼ਰਕ ਪਵੇ ਨਾ ਹੁਣ ਮੈਨੂੰ,
ਛੜਾ ਚਲਾ ਜਾਵਾਂਗਾ,
ਉਸ ਦੁਨੀਆਂ ਦੇ ਰਾਹ ।
ਸੋਚਾ ਮੈਂ ਹਰ ਵੇਲੇ,
ਆਪਣੀ ਇਸ਼ਕ ਕਹਾਣੀ ਦੇਵਾਂ,
ਸਾਰੀ ਖੋਲ ਜੱਗ ਨੂੰ ਸੁਣਾਂ।
ਫਿਰ ਡਰ ਲੱਗਦਾ ਰੱਬਾ ਤੇਰੇ ਤੋਂ,
ਉਸ ਗੁਲਸ਼ਨ ਵਰਗੀ ਕੁੜੀ ਨੂੰ,
ਕਿਉ ਦਿੱਤਾ ਮੈਂ ਆਪਣੇ
ਹਵਾਲਾਤਾਂ ਦੀ ਮੁਜ਼ਰਮ ਬਣਾ।
ਇਹ ਕਸੂਰ ਏ,
ਬੇ-ਰਹਿਮ ਚਾਹਤ ਦਾ,
ਮਨ ਬਿਨਾਂ ਦੱਸੇ ਲੱਗ ਜਾਂਦਾ,
ਇਸ਼ਕ ਹਕੀਕੀ ਦੇ ਰਾਹ।
ਮਹਿਕ ਆਉਦੀਂ ਫੁੱਲ ਚੋਂ,
ਕੰਡੇ ਚੁਭਦੇ ਮਹਿੰਗੇ ਭਾਅ,
ਇੱਜਤ ਹੈ ਮੇਰੀ ਦਿਲ ਵਿੱਚ,
ਉਸ ਕੁੜੀ ਲਈ,
ਉਸ ਨੇ ਆਪਣੇ ਸੁਪਨਿਆਂ ਦੀ,
ਲਈ ਉਡਾਰੀ ਲਾ,
ਜੇ ਹਿਜ਼ਰ ਦਾ ਦੁੱਖ ਦੇਣਾ ਸੀ,
ਸੰਦੀਪ ਨੂੰ ਤੈਂਅ ਰੱਬਾਂ,
ਪਹਿਲਾ ਦਿੰਦਾ ਤੂੰ ਉਸਨੂੰ,
ਆਪਣਿਆਂ ਤੋਂ ਤਾਂ ਬਚਾਅ।
ਮੇਰਾ ਵੀ ਕੋਈ ਕਸੂਰ ਨਹੀਓਂ,
ਦੱਸ ਇਸ਼ਕ ਹੈ, ਕਿਹੜਾ ਗੁਨਾਹ।
ਤੰਗ ਹੋਈਆਂ ਮੈਂ ਉਹਨਾਂ,
ਬੇ-ਗੈਰਤ ਲੋਕਾਂ ਤੋਂ,
ਜਰਾ ਮੇਰੀ ਗੱਲ ਸੁਣਕੇ ਤਾਂ ਜਾਹ।
ਕਿਉਂ ਮੈ ਕਿਸੇ ਤੋਂ ਦੱਬ ਕੇ ਰਹਾਂ,
ਨਿਸ਼ਾਨੇ ਦੇਵਾਂ, ਚੁਣ-ਚੁਣ ਕੇ ਲਾ,
ਅੱਤ ਗਰੀਬੀ ਜਿਹੀ ਵੇਖ ਕੇ,
ਰਿਸ਼ਤੇਦਾਰ ਵੀ ਕਹਿੰਦੇ ਨੇ 'ਵਾਹ,
ਰਲਦੇ ਨਾ ਰਲਾਉਦੇ 'ਹੰਕਾਰੀ,
ਅੰਦਰੋਂ ਕਹਿਣ ਇੱਥੋਂ ਜਾਹ।
ਅੱਜ ਕੱਲ੍ਹ ਕੁੱਝ ਲੋਕਾਂ ਤੋ,
ਬਚ-ਓ-ਬੰਦਿਆਂ,
ਦੇਖ ਕੇ, ਦੂਜੇ ਦੀ ਥਾਲੀਂ ਵਿੱਚੋਂ,
ਖੋ-ਰੋਟੀ ਲੈਂਦੇ ਖਾ।
ਕਦੇ ਫ਼ਿਕਰ ਸਤਾਵੇਂ ਉਹਨਾਂ ਦਾ,
ਜਵਾਨੀ ਮੇਰੇ ਪੰਜਾਬ ਦੀ ਤੁਰ ਪਈ,
ਕਿਹੜੇ ਰਾਹ ।
ਬੇਰਹਿਮਾਂ ਨੇ ਭੇਜ ਦਿੱਤਾ ਨਸ਼ਾ,
ਮੇਰੀ ਸਰਜਮੀਂ ਤੇ,
ਖਾਲੀ ਹੋ ਚੱਲਾ ਮੇਰਾ ਪੰਜਾਬ ਦੋਸਤੋਂ,
ਕੁੱਝ ਗੱਭਰੂ ਵਿੱਕ ਗਏ ਚਵਾਨੀਆਂ ਦੇ ਭਾਅ ।
ਛਾਂਟ-ਛਾਂਟ ਦਿਮਾਗ਼ ਲੈ ਗਏ ਗੋਰੇ ਇਥੋਂ,
ਵਕਤ ਦੇ ਮਾਰੇ ਜਾ ਫਿਰ ਕੁੱਝ,
ਉਡਾਰੀ ਗਏ ਲਾ।
ਚਾਹੇ ਹੋਣ ਕਿਉ ਨਾ ਦੋਸਤ ਮੇਰੇ,
ਉਹ ਵੀ ਪਾਉਂਦੇ ਨੇ,
ਤੋਤਿਆਂ ਵਾਂਗੂ ਗਾਹ।
ਕਹਿੰਦੇ ਕਿਓਂ ਨੀ,
ਇਸ ਦੀ ਪਿੱਠ ਲੱਗਦੀ,
ਸਾਰੇ ਫੜਕੇ ਲਈਏ ਢਾਹ।
ਜਿਉਂਦਾ ਹੈ ਇਹ ਖੁਆਬਾ ਵਿੱਚ,
ਗੱਲ ਕਰਨ ਤੇ ਕਿਉਂ ਨਿਕਲਦੇ ਨੇ,
ਇਹਦੇ ਸਾਹ।
ਮੇਰੇ ਰਸਤੇ ਦੇ ਵਿੱਚ ਮਿਲਣ ਵਾਲੇ,
ਆਖਣ ਬੰਦਾ ਹੈ ਤੂੰ,
ਬੜਾ ਬੇਪਰਵਾਹ,
ਹਰ ਘੜੀ ਸੰਦੀਪ ਨੂੰ,
ਤਾਂ ਉਸ ਕੁੜੀ ਦਾ,
ਇੰਤਜ਼ਾਰ ਰਹਿੰਦਾ,
ਕਦੇ ਤਾਂ ਤੂੰ ਮੁੜ ਆ ।
ਸੁਣ ਸੰਦੀਪ ਦੀ ਵੀ ਤੂੰ 'ਰੱਬਾ,
ਕੋਈ ਐਸੀ ਯੁਕਤ ਬਣਾ,
ਭੇਜਦੇ, ਇਸਨੂੰ ਵੀ,
ਉਸ ਉੱਡਣ ਖਟੋਲੇ ਦੇ ਰਾਹ।