ਇਸ਼ਕ ਪਿਆਲਾ ਵਿਹੁ ਦਾ ਵੇਖੋ

ਆਸ਼ਕ ਪੀਂਦਾ ਗਟ ਗਟ ਗਟ।

ਓਧਰ ਪਿਆਰਾ ਤੇਗ ਹੁਸਨ ਦੀ

ਸਾਣ ਚੜ੍ਹਾਵੇ ਝਟ ਝਟ ਝਟ

ਹੱਸੇ, ਖੇਡੇ, ਮਾਰੇ ਛਾਲਾਂ

ਤੇਗ ਉਲਾਰੇ ਹਟ ਹਟ ਹਟ

ਆਸ਼ਕ ਦਾ ਦਿਲ ਕੀਮਾਂ ਕਰਦਾ

ਨਾਜ਼ ਛੁਰੀ ਥੀਂ ਕਟ ਕਟ ਕਟ।

ਓਸ ਦੀ ਰੱਤ ਦੇ ਵਿਚ ਧੋਵੇ

ਖੱਲ ਸੇ ਦੀ ਛਟ ਛਟ ਛਟ।

ਆਹ! ਆਸ਼ਕ ਦੀ ਗਰਦਨ ਕਰੜੀ

ਇਕ ਨਿ ਦਹਿੰਦੀ ਸਟ ਸਟ ਸਟ।

'ਸੀਤਲ' ਫੇਰ ਪਿਆਲਾ ਭਰਕੇ

ਆਖੇ, ਪੀ ਲੈ ਗਟ ਗਟ ਗਟ।

📝 ਸੋਧ ਲਈ ਭੇਜੋ