ਇਨਸਾਨਾਂ ਵਿੱਚ ਪਿਆਰ ਦੀ ਔੜ ਹੈ,

 ਕੁੱਖਾਂ ਉਜਾੜਨ ਤੋਂ ਕਿਨ ਵਰਜਣਾ।

 ਜਿੰਨਾ ਧਰਤੀ ਪਿਆਸੀ ਕਰ ਦਿੱਤੀ,

 ਰੁੱਖਾਂ ਦਾ ਦਰਦ ਕੀ ਸਮਝਣਾ।

 ਇਹ ਤੋਹਫਾ ਸੀ ਇੱਕ ਕੁਦਰਤ ਦਾ,

 ਉਸ ਸਭ ਹਵਾਲੇ ਇਸ ਕੀਤਾ।

 ਫੁੱਲ-ਫਲ਼ ਦੇ ਕੇ ਖਾਣ ਨੂੰ,

 ਸਭ ਏਸ ਦੇ ਅੱਗੇ ਧਰ ਦਿੱਤਾ।

 ਇਹਨਾਂ ਜਦ ਬੇਅਦਬੀ ਕੀਤੀ,

 ਕਰਤੀ ਓਸ ਦੁਬਾਰਾ ਸਿਰਜਣਾ।

 ਜਿੰਨਾ ਧਰਤੀ ਪਿਆਸੀ ਕਰ ਦਿੱਤੀ।

 ਰੁੱਖਾਂ ਦਾ ਦਰਦ ਕੀ ਸਮਝਣਾ,

 ਇਹ ਤੜਕੇ ਉੱਠ ਕੇ ਨਾਮ ਜਪਣ ਲਈ।

 ਤਸਬੀ ਹੱਥੀਂ ਫੜਦਾ ਹੈ,

 ਗੁਰਦੁਆਰੇ, ਮੰਦਰ, ਮਸਜਦ,

 ਜਾ ਇਹ ਸਿਜਦੇ ਕਰਦਾ ਹੈ।

 ਦਿਨੇ ਉਹਨਾਂ ਹੱਥਾਂ ਫੜ ਆਰੀ,

 ਰੁੱਖਾਂ, ਕੁੱਖਾਂ ਵੱਢਦਾ ਹੈ।

 ਇਹਨਾਂ ਵਰਦਾਨਾਂ ਨੂੰ ਪਾਉਣ ਲਈ,

 ਇੱਕ ਦਿਨ ਇਹਨਾਂ ਤਰਸਣਾ।

 ਜਿੰਨਾ ਧਰਤੀ ਪਿਆਸੀ ਕਰ ਦਿੱਤੀ,

 ਰੁੱਖਾਂ ਦਾ ਦਰਦ ਕੀ ਸਮਝਣਾ।

 ਇਸ ਵਾਰ ਮੈਂ ਵਾਰਿਸ ਸ਼ਾਹ ਨੂੰ।

 ਨਹੀਂ ਅਵਾਜ਼ਾਂ ਮਾਰਨਾ।

 ਮੈਂ ਫਿਰ ਤੋਂ ਨਾਨਕ ਸਾਹਿਬ ਨੂੰ,

 ਉਦਾਸੀਆਂ ਨਹੀਂ ਚਾੜ੍ਹਨਾ।

 ਸਰਬ ਨੇ ਜ਼ਿੰਮੇਵਾਰ ਬਣ,

 ਕਰਨੀ ਸਖ਼ਤੀ ਨਾਲ਼ ਤਾੜਨਾ।

 ਆਪਣੀ ਗੱਲ ਕਹਿਣੀ ਠੋਕ ਕੇ,

 ਹੱਕਾਂ ਲਈ ਨਹੀਂ ਤਰਸਣਾ।

 ਜਿੰਨਾ ਧਰਤੀ ਪਿਆਸੀ ਕਰ ਦਿੱਤੀ,

 ਕੁਦਰਤ ਦਾ ਦਰਦ ਕੀ ਸਮਝਣਾ।

📝 ਸੋਧ ਲਈ ਭੇਜੋ