ਪਿਆਰ ਜੇ ਫੋਟੋ ਨਾਲ ਦਿਖਾਉਣਾ ਪੈਦਾ 

ਫੇਰ ਉਹ ਪਿਆਰ ਨਹੀਂ 

ਖੁਸ਼ੀ ਜੇ ਦੱਸਣ ਦੀ ਲੋੜ ਪਵੇ 

ਫੇਰ ਉਹ ਖੁਸ਼ੀ ਨਹੀਂ 

ਸੰਤੁਸ਼ਟੀ ਜੇ ਕਹਿ ਕੇ ਦੱਸੀਏ 

ਫੇਰ ਉਹ ਸੰਤੁਸ਼ਟੀ ਨਹੀਂ 

ਇਹ ਸਭ ਚਮਕਦਾ ਚਿਹਰਾ ਹੀ  ਬਿਆਨ ਕਰ ਦਿੰਦਾ 

ਦਿਖਾਵਾ ਉਦੋਂ ਕਰਨਾ ਪੈਂਦਾ 

ਜਦੋ ਭਰਮ ਦੂਜੇ ਨੂੰ ਪਾਉਣਾ ਹੋਵੇ 

ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ 

ਤੁਹਾਡੇ ਹਾਲਾਤ ਨਾਲ 

ਹਾਂ 

ਜ਼ਿਆਦਾ ਦਿਖਾਵਾ ਤੁਹਾਡੇ ਸੱਚ ਨੂੰ  ਦਰਸਾ ਜਾਂਦਾ 

📝 ਸੋਧ ਲਈ ਭੇਜੋ