ਮੈਂ ਚੁੰਮਦੀ ਸੀ

 ਤੇਰੇ ਪੈਰਾਂ ਦੀਆਂ ਤਲੀਆਂ

ਔਰਤ ਦੀ ਆਜ਼ਾਦੀ ਲਈ 

ਲੜਨ ਵਾਲੀ 

ਮੈਂ ਦੱਬਦੀ ਸੀ ਤੇਰੇ ਪੈਰ 

ਤੇਰੀਆਂ ਜੁਰਾਬਾਂ 

ਤੇਰੇ ਪੈਰਾਂ ਵਿੱਚ ਪਾਉਣਾ 

ਮੇਰਾ ਨਿਯਮ ਬਣ ਗਿਆ ਸੀ। 

ਇਹ ਗੁਲਾਮੀ ਨਹੀਂ 

ਪਿਆਰ ਸੀ 

ਆਪਣਾਪਣ ਸੀ 

ਮੈਂ ਜਿੰਨਾ ਝੁਕਦੀ  ਗਈ

ਤੂੰ ਆਕੜਦਾ ਗਿਆ 

ਪਿਆਰ ਤਾਕਤ ਹੁੰਦਾ ਹੈ 

ਕਮਜ਼ੋਰੀ ਨਹੀਂ 

ਅੱਜ ਦੇਖ

ਮੈਂ ਤੇਰੇ ਤੋਂ ਵਿਛੜ ਕੇ 

ਤਾਕਤਵਰ ਹਾਂ

ਤੂੰ ਮੈਨੂੰ ਛੱਡ ਕੇ 

ਕਮਜ਼ੋਰ ਹੋ ਗਿਆ ਹੈਂ 

ਕੌਣ ਕਹਿੰਦਾ ਹੈ 

ਪਿਆਰ ਕਮਜ਼ੋਰ ਕਰ ਦਿੰਦਾ ਹੈ

ਪਿਆਰ ਕਰਨ ਵਾਲੇ 

ਇਰਾਦੇ ਦੇ ਪੱਕੇ 

ਜੋ ਵੀ ਕਰਦੇ ਹਨ 

ਸ਼ਿੱਦਤ ਨਾਲ

ਫਿਰ ਉਹ ਪਿਆਰ ਹੋਵੇ 

ਜਾਂ ਨਫਰਤ। 

📝 ਸੋਧ ਲਈ ਭੇਜੋ