ਸਭ 

ਸਾਂਝਾ ਹੁੰਦਾ ਪਿਆਰ ਵਿੱਚ

ਫੇਰ 

ਕੀ ਸੁੱਚ ਕੀ ਤੇ ਜੂਠ ਕੀ?

ਪਤਨੀ ਸਮਾਜਿਕ ਰੁਤਬੇ ਦੇ 

ਹੰਕਾਰ ਵਿੱਚ 

ਪ੍ਰੇਮਿਕਾ ਨੂੰ ਆਖਦੀ ਹੈ 

ਜੂਠ ਕਿਸੇ ਥਾਂ ਦੀ।  

ਉਹ ਨਹੀਂ ਜਾਣਦੀ 

ਸੁੱਚਾ ਪਿਆਰ ਤਾਂ ਮੈਂ ਮਾਣਿਆ

ਬੇਗ਼ਰਜ਼ ਪਾਰਦਰਸ਼ੀ

ਉਮਰ ਭਰ ਜੂਠ ਤਾਂ

ਉਸ ਭੋਗਿਆ ਹੈ

ਮੇਰਾ ਉਤਾਰ 

ਮੇਰਾ ਪਿਆਰ। 

📝 ਸੋਧ ਲਈ ਭੇਜੋ