ਤੂੰ ਮੇਰਾ, ਮੈਂ ਤੇਰੀ, ਪਿਆਰੇ ਇੱਕੋ ਜਿਹੇ ।
ਤੂੰ ਪਾਏ, ਮੈਂ ਸਹੇ, ਪੁਆੜੇ ਇੱਕੋ ਜਿਹੇ ।
ਮੇਰੀ ਚਰਚਾ ਗਲੀ-ਮੁਹੱਲੇ ਕੀਤੀ ਕਿਉਂ?
ਪਹਿਲਾਂ ਤਾਂ ਸੀ ਦਿਲੋਂ ਸਹਾਰੇ ਇੱਕੋ ਜਿਹੇ ।
ਮੇਰੀ ਨਗਰੀ ਵੱਸੀ ਨਹੀਂ ਤੇ ਉੱਜੜ ਗਈ,
ਪੈਲ਼ੀ ਕਰ ਨਾ ਸਕੀ ਕਿਆਰੇ ਇੱਕੋ ਜਿਹੇ ।
ਆਪਣੇ ਆਪ ਨੂੰ ਠੱਗਿਆ ਕਿਉੰ ਮਹਿਸੂਸ ਕਰਾਂ,
ਦੋਹਾਂ ਕਰੇ ਕਿਨਾਰੇ ਆਪਾਂ ਇੱਕੋ ਜਿਹੇ ।
ਵੱਸਦੀ ਤੇਰੀ ਨਗਰੀ ਵੇਖ ਕੇ ਸੋਚਨਾ ਵਾਂ,
ਤੇਰੇ ਕਿਉਂ ਸੀ ਲੱਗੇ ਲਾਰੇ ਇੱਕੋ ਜਿਹੇ ।
ਲੋਕਾਂ ਕਹੇਂ 'ਸਰਬ' ਵੱਲ ਹੁਣ ਮੈਂ ਤੱਕਦਾ ਨਹੀਂ,
ਯਾਰਾ ਅੰਦਰ ਵੱਜਣ ਹੁਲਾਰੇ ਇੱਕੋ ਜਿਹੇ ।
ਰੱਬ ਕਚਹਿਰੀ ਖੜ੍ਹੇ ਲੈਣ ਇਨਸਾਫ਼ ਲਈ,
ਦੋਵਾਂ ਵੱਲ ਕੀਤੇ ਓਸ ਇਸ਼ਾਰੇ ਇੱਕੋ ਜਿਹੇ ।