ਮੱਛਰ ਬਣ ਤੁਰ ਰਿਹਾ ਹੈ 

ਕੱਟ ਰਿਹਾ ਹੈ ਹਰ ਕਿਸੇ ਨੂੰ 

ਕਿਸਦਾ ਖ਼ੂਨ ਮਿੱਠਾ ਹੈ 

ਪੀ ਰਿਹਾ ਹੈ ਮਜ਼ੇ ਦੇ ਨਾਲ 

ਕਦੀ ਵਾਇਰਸ ਫ਼ੈਲਾ

ਕਦੀ ਕੋਈ ਭੈੜੀ ਬਿਮਾਰੀ ਲਾ 

ਕਦੀ ਪਰਮਾਣੂ ਬੰਬ ਦਿਖਾ

ਕੋਈ ਨਵੀਂ ਮਿਜ਼ਾਇਲ ਬਣਾ 

ਹਥਿਆਰਬੰਦ ਫ਼ੌਜਾਂ ਵਧਾ

ਕਰ ਰਿਹਾ ਹੈ ਫ਼ੈਸਲੇ

ਕਈ

ਅੰਦਰੋਂ ਅੰਦਰੀ

ਦੁਨੀਆਂ ਖਤਮ ਖ਼ਤਮ ਕਰਨ ਦੇ।

📝 ਸੋਧ ਲਈ ਭੇਜੋ