ਪੋਥੀ ਖੋਲ੍ਹਿ ਦਿਖਾ ਭਾਈ

ਪੋਥੀ ਖੋਲ੍ਹਿ ਦਿਖਾ ਭਾਈ ਬਾਮਣਾ,

ਪਿਆਰਾ ਕਦ ਵੋ ਮਿਲਸੀ ਸਾਮਣਾ ।1।ਰਹਾਉ।

ਬਣ ਕਾਹੇ ਬੇਲਾ ਸਭ ਫੁਲਿਆ,

ਦਰਦ ਮਾਹੀ ਦਾ ਦਰਿ ਦਰਿ ਹੁਲਿਆ,

ਝੁਕਿ ਰਹੀਆਂ ਨੀ ਇਸ਼ਕ ਪਲਾਮਣਾ ।1।

ਦੇਖੋ ਕੇਡੇ ਮੈਂ ਪੈੜੇ ਪਾੜਦੀ,

ਮੈਂ ਲੰਘਦੀ ਤੇ ਨਾਗ ਲਤਾੜਦੀ

ਸੁੱਤਿਆਂ ਸ਼ੀਹਾਂ ਨੂੰ ਨਿੱਤ ਉਲਾਂਘਣਾ ।2।

ਮੇਰੀ ਜਿੰਦ ਉਤੇ ਵਲਿ ਹੋ ਰਹੀ,

ਮੈਨੂੰ ਰੋਗ ਨਾ ਹੁੰਦਾ ਕੋ ਸਹੀ,

ਨਿਤਿ ਉਠ ਬੇਲੇ ਵਲਿ ਤਰਾਂਘਣਾ ।3।

ਨਿੱਤ ਸ਼ਾਹ ਹੁਸੈਨ ਪੁਕਾਰਿਦਾ,

ਸਾਂਈਂ ਤਲਬ ਤੇਰੇ ਦਰਬਾਰ ਦਾ,

ਇਕੁ ਟੁਕ ਅਸਾਂ ਵਲਿ ਝਾਕਣਾ ।4।

📝 ਸੋਧ ਲਈ ਭੇਜੋ