ਪ੍ਰਸ਼ਨ ਚਿੰਨ੍ਹ

ਜਬਰ ਗਲ ਘੁੱਟੇਗਾ ਕਦ ਤਕ 

ਅਣਖ ਦੇ ਅਹਿਸਾਸ ਦਾ। 

ਪ੍ਰਸ਼ਨ ਚਿੰਨ੍ਹ ਹੈ ਬਣ ਗਿਆ 

ਅੱਜ ਦਾ ਸਮਾਂ ਇਤਿਹਾਸ ਦਾ।

ਪਾਏਗੀ ਲਾਠੀ ਕਦੋਂ ਤਕ 

ਭੁੱਖ ਦੇ ਪਿੰਡੇ ‘ਤੇ ਲਾਸ

ਖਾਏਗੀ ਗੋਲੀ ਕਦੋਂ ਤਕ 

ਹੱਕ ਦੇ ਸੀਨੇ ਦਾ ਮਾਸ ?

ਸੁਪਨਿਆਂ ਦੀ ਮੌਤ ਸਹਿੰਦੇ 

ਰਹਾਂਗੇ ਕਿੰਨਾ ਕੁ ਚਿਰ

ਵਿਹੁ ਨੂੰ ਵਰਦਾਨ ਕਹਿੰਦੇ 

ਰਹਾਂਗੇ ਕਿੰਨਾ ਕੁ ਚਿਰ ?

ਸੱਚ ਜਿਸ ਨੇ ਕੈਦ ਕੀਤਾ 

ਕੰਧ ਤਿੜਕੇਗੀ ਕਦੋਂ

ਸਾੜਨਾ ਜਿਸ ਕੰਡਿਆਂ ਨੂੰ 

ਅੱਗ ਭੜਕੇਗੀ ਕਦੋਂ ?

📝 ਸੋਧ ਲਈ ਭੇਜੋ