ਪ੍ਰਤੀਬਿੰਬਤ

ਜਦੋਂ ਮੈਂ ਉਸਨੂੰ

ਦੁਨੀਆਂ ਦਾ ਸਭ ਤੋਂ

ਖ਼ੂਬਸੂਰਤ ਮਰਦ

ਭਾਸ ਰਿਹਾ ਸਾਂ

ਉਹ ਹੋਰ ਕੁਝ ਨਹੀਂ

ਸਿਰਫ਼

ਉਸਦੇ ਅੰਦਰਲੀ

ਮੁਹੱਬਤ ਦੀ

ਸਿਖਰ ਸੀ..

 

ਤੇ ਫਿਰ

ਜਦੋਂ ਮੈਂ ਉਸਨੂੰ

ਦੁਨੀਆਂ ਦਾ

ਸਭ ਤੋਂ ਘਟੀਆ ਆਦਮੀ

ਜਾਪ ਰਿਹਾ ਸਾਂ

ਤਾਂ ਉਹ ਵੀ

ਉਸਦੇ ਆਪਣੇ ਮਨ ਦੀ ਤਲਖ਼ੀ

ਉਸਦੇ ਆਪਣੇ

ਗੁਨਾਹ ਦਾ ਪਰਛਾਵਾਂ ਸੀ

 

ਮੈਂ ਤਾਂ

ਕੁਝ ਵੀ ਨਹੀਂ ਸਾਂ

ਉਸਦੇ ਅੰਦਰੋਂ

ਉਸਦਾ ਆਪਾ ਹੀ

ਪ੍ਰਤੀਬਿੰਬਤ ਹੁੰਦਾ ਰਿਹਾ

ਮੇਰੇ ਬਹਾਨੇ

ਉਸਨੇ ਸਦਾ ਆਪਣੇ ਆਪ ਨੂੰ

ਪ੍ਰੀਭਾਸ਼ਤ ਕੀਤਾ ਹੈ।

📝 ਸੋਧ ਲਈ ਭੇਜੋ