ਪ੍ਰੀਤਿ ਲਗੀ ਘਰਿ ਵੰਞਣੁ ਕੇਹਾ

ਪ੍ਰੀਤਿ ਲਗੀ ਘਰਿ ਵੰਞਣੁ ਕੇਹਾ,

ਆਉ ਸੱਜਣ ਬਹਿ ਕੋਲ ਅਸਾਡੇ,

ਬਹੁਤੁ ਮੁਰਾਦ ਨੈਣਾ ਦੀ ਏਹਾ ।1।ਰਹਾਉ।

ਸਿਕਨਿ ਤਪਣਿ ਤੇ ਦਿਲ ਖੱਸਣਿ,

ਨੇਹੁ ਤੁਸਾਡੇ ਦੀ ਆਦਤ ਏਹਾ ।1।

ਵਲੀ ਰਾਮ ਰਸ ਭਿੰਨੜਾ ਖੇਡੈ,

ਮੈਂ ਨਾਲ ਮਿਲੇ ਸੋ ਮੈਂ ਹੀ ਜੇਹਾ ।2।

(ਰਾਗ ਰਾਮਕਲੀ)

📝 ਸੋਧ ਲਈ ਭੇਜੋ