ਪ੍ਰੇਮ ਦਾ ਗੀਤ ਆ ਜਾ ਕਦੇ ਚਰਚ ਦੇ ਕੋਲ
ਤੇਰੇ ਮਿੱਠੜੇ ਲਗਦੇ ਬੋਲ
ਰੱਬ ਨੇ ਕੈਸੀ ਰੌਣਕ ਲਾਈ
ਭੰਵਰਾ ਝੂਮੇ ਮਸਤ ਸ਼ੁਦਾਈ।
ਘੂੰ ਘੂੰ ਸੁਣ! ਕਿੰਝ ਖਿੜਦੀ ਰੂਹ ਵੇ !
ਵਿੱਚ ਕਲੇਜੇ ਪਾਉਂਦੀ ਧੂਹ ਵੇ !
ਕਿਉਂ ਨਾ ਰੁੱਸਿਆ ਯਾਰ ਮਨਾਵੇਂ,
ਭੰਨੇ ਘੜੇ, ਫਿਰ ਤੋੜੀ ਜਾਵੇਂ ।
ਜੀਵਨ ਤਾਈਂ ਵਿਅਰਥ ਗਵਾਵੇਂ
ਛੱਡ ਬਨਾਵਟੀ ਖੇਡ ਤਮਾਸ਼ੇ,
ਕਾਗ਼ਜ਼ੀ ਫੁੱਲ! ਇਹ ਝੂਠੇ ਹਾਸੇ ।
ਤੇਰਾ ਮੂਲ ਇਹ ਕੁਦਰਤ ਸਾਰੀ,
ਮੂਲ ਵਿਸਾਰ ਤੂੰ ਮਤ ਵਿਗਾੜੀ।
ਰੋਗੀ ਬਣ ਦਵਾਈਆਂ ਖਾਵੇਂ
ਰੋਗ ਨਿਵਾਰਕ ਨੂੰ ਠੁਕਰਾਵੇਂ ।
ਅਨੁਰਾਗ ਜਿਹਾ ! ਬਰਸ ਰਿਹਾ ਹੈ !
ਬਿਰਹਾ ਦਾ ਪਾਂਧੀ ਤਰਸ ਰਿਹਾ ਹੈ ।
ਚਲ ਬਹਿ ਜਾ ! ਗੀਤ ਪ੍ਰੇਮ ਦੇ ਗਾਈਏ
ਚਲ ! ਭੰਵਰੇ ਵਾਂਗੂੰ ਘੂੰ ਘੂੰ ਲਾਈਏ ।