ਪ੍ਰੇਸ਼ਾਨ ਹੋ ਜਾਂਦੀ ਹਾਂ

ਕਈ ਵਾਰ ਪ੍ਰੇਸ਼ਾਨ ਹੋ ਜਾਂਦੀ ਹਾਂ 

ਮਨ ਕਰਦੈ ਸਭ ਛੱਡ ਛਡਾ ਕੇ  

ਜੰਗਲ ਵਿੱਚ ਚਲੀ ਜਾਵਾਂ  

ਪਰ ਜੰਗਲ  

ਉੱਥੇ ਤਾਂ ਅਸੀ ਮਹਿਲ ਬਣਾ ਲਏ  

ਫਿਰ ਸਮਝ ਆਉਂਦਾ ਹੈ  

ਕਈ ਜੰਗਲੀ ਜਾਨਵਰ ਰਿਹਾਇਸ਼ੀ ਇਲਾਕਿਆਂ ਵਿਚ ਆਉਂਦੇ  

ਉਹ ਵੀ ਕਿੱਥੇ ਜਾਣ  

ਮੇਰੇ ਵਾਂਗ ਅੱਕੇ ਅਕਾਏ  

ਲੱਭਦੇ ਨੇ ਕਿਤੇ  

 ਮਨ ਦਾ ਸਕੂਨ

📝 ਸੋਧ ਲਈ ਭੇਜੋ