ਪ੍ਰੇਤ ਛਾਇਆ

ਗੱਡੀਆਂ ਭਿੜਦੀਆਂ ਨੇ

ਲੀਹੋਂ ਲਹਿੰਦੀਆਂ ਨੇ 

ਵਾਹਨ ਟਕਰਾਉਂਦੇ ਨੇ 

ਬੰਦੇ ਮਰਦੇ ਨੇ

ਸ਼ੋਕ ਰਸਮਾਂ ਹੁੰਦੀਆਂ ਨੇ

ਤੇ ਬੱਸ

ਨੇਤਾ ਆਉਂਦੇ ਨੇ 

ਭੀੜਾਂ ਜੁੜਦੀਆਂ ਨੇ 

ਨਾਅਰੇ ਲੱਗਦੇ ਨੇ

ਭਾਸ਼ਨ ਮਘਦੇ ਨੇ

ਵਾਅਦੇ ਹੁੰਦੇ ਨੇ 

ਤੇ ਬੱਸ

ਮਿੱਤਰ ਜੁੜਦੇ ਨੇ 

ਕਹਿੰਦੇ ਸੁਣਦੇ ਨੇ 

ਨਜ਼ਰਾਂ ਟੋਂਹਦੇ ਨੇ

ਸ਼ਾਇਦ ਕੁਝ ਜੋਂਹਦੇ ਨੇ

ਸਿਰ ਸੁੱਟ ਤੁਰਦੇ ਨੇ

ਤੇ ਬੱਸ

ਪ੍ਰੇਮੀ ਮਿਲਦੇ ਨੇ

ਬਸਤਰ ਲਹਿੰਦੇ ਨੇ

ਖਾਲੀ ਹੁੰਦੇ ਨੇ

ਬਸਤਰ ਪੈਂਦੇ ਨੇ

ਅਲਵਿਦਾ ਕਹਿੰਦੇ ਨੇ

ਤੇ ਬੱਸ

ਕੀ ਕੁਝ ਗੁੰਮਿਆ ਹੈ 

ਕੀ ਕੁਝ ਪਾਇਆ ਹੈ 

ਸਮਝ ਨਾ ਆਇਆ ਹੈ 

ਬੰਦਿਆਂ ਦੀਆਂ ਰੂਹਾਂ ‘ਤੇ 

ਪ੍ਰੇਤਾਂ ਦੀ ਛਾਇਆ ਹੈ

ਤੇ ਬੱਸ।

📝 ਸੋਧ ਲਈ ਭੇਜੋ