ਆਏ ਭੂਤਨੇ ਸਦਾ ਪਸੰਦ ਕਰਦੇ, 

ਮੜ੍ਹੀਆਂ, ਸੁੰਞ, ਮਸਾਣ, ਉਜਾੜ ਦੀ ਗੱਲ। 

ਲੈਲੀ ! ਲੈਲੀ ! ਪੁਕਾਰਿਆ ਮੀਆਂ ਮਜਨੂੰ, 

ਲੈਲੀ ਆਖਿਆ ਨਿਰੀ ਰਿਹਾੜ ਦੀ ਗੱਲ । 

ਬੰਨੇ ਪੈਲੀਆਂ ਦੇ ਚਲਦੀ ਜਟ ਦੀ ਏ, 

ਵਿਚ ਹੱਟੀਆਂ ਤੁਰੀ ਕਰਾੜ ਦੀ ਗੱਲ। 

ਜਿਸ ਲਈ ਧਰਤ ਤੇ ਥਾਂ ਨਾ ਤੁਰਨ ਜੋਗੀ, 

ਕਰਨੀ ਉਹਨੇ ਕੀ ਭਲਾ ਪੁਲਾੜ ਦੀ ਗੱਲ।

📝 ਸੋਧ ਲਈ ਭੇਜੋ