ਪੰਜਾਬ - ਕੈਨੇਡਾ

ਫੀਲ ਪੰਜਾਬ ਦੀ ਵਿੱਚ ਕੈਨੇਡਾ ਇਓਂ ਲੈਨਾਂ ਵਾਂ,

ਰਾਤੀਂ ਕੰਮ ਤੇ ਦਿਨੇ ਘਰੇ ਸੌਂਅ ਲੈਨਾ ਵਾਂ,

ਲੱਖ ਰੰਗ-ਤਮਾਸ਼ੇ ਵੇਖ ਕਦੇ ਵੀ ਝੁਰਦਾ ਨਈਂ,

ਦੇਸ ਦੀ ਮਿੱਟੀ ਵਾਂਗ ਜਿਓਂ ਦਾ ਤਿਓਂ ਰਹਿਨਾਂ ਵਾਂ।

ਤੁਰਦਾ ਭੁੱਲਦਾ ਨਈਂ ਨਾਂਅ ਨੇੜੇ ਦੇ ਪਿੰਡਾਂ ਦੇ,

ਹੁਣ ਜ਼ਿੰਦਗੀ ਤੋਂ ਜਿੱਤਦਾਂ ਘੋਲ ਨਿੱਤ ਛਿੰਝਾਂ ਦੇ,

ਬੱਸ ਖ਼ੂਹ, ਰਾਹ ਤੇ ਸਰਨਾਵੇਂ ਹੁਣ ਬਦਲੇ ਨੇ,

ਪਰ ਪੋਟੀਂ ਗਿਣਨੋਂ ਨਈਂ ਭੁੱਲਦਾ ਗੇੜੇ ਟਿੰਡਾਂ ਦੇ।

ਦੌੜ ਕਰੋੜੀਂ ਲੱਗੀ ਉਂਝ ਤੇ ਲੋੜ ਸੀ ਸੌਆਂ ਦੀ,

ਉਲਝ ਨ੍ਹੇਰੇ ਨਾਲ ਵਧਾਈ ਕੀਮਤ ਲੋਆਂ ਦੀ,

ਹੱਥ ਵਿੱਚ ਫੜ੍ਹ ਕੇ ਰੇਤ ਬੈਠ ਕੇ ਸੋਚਿਆ ਨਾਂ,

ਦੱਸ ਕਿਓਂ ਹੱਦਬੰਧੀ ਕਰਦਾ ਰਿਹਾਂ ਮੈਂ ਚੋਆਂ ਦੀ।

ਜੇਠ ਹਾੜ੍ਹ ਦੀਆਂ ਧੁੱਪਾਂ ਕਿਵੇਂ ਚੰਮ ਢਾਲ਼ ਦੀਆਂ,

ਮੇਰੀਆਂ ਪਿੱਠਾਂ ਕੀ ਨਈ ਪੁਰਖਿਆਂ ਨਾਲ ਦੀਆਂ,

ਐਥੇ ਹੁਣ ਵਰ੍ਹਦਾ ਜੋ ਕੱਕਰ ਬਨਸਪਤ ਸਾੜ ਦੇਵੇ

📝 ਸੋਧ ਲਈ ਭੇਜੋ