ਪੰਜਾਬ ਮੇਰਾ ਸੋਨੇ ਦੀ ਚਿੜੀ

ਅੱਜ ਵੀ ਪੰਜਾਬ ਮੇਰਾ, ਸੋਨੇ ਦੀ ਚਿੜੀ।

 ਪੰਜਾਬੀ ਜੁਬਾਨ, ਸੁਹਣੀ ਵਾਂਗਰਾਂ ਰਕਾਨ।

 ਪੰਜਾਬੀ ਮਾਂ ਬੋਲੀ, ਨਾਲ਼ ਸ਼ਾਨ ਦੇ ਖੜੀ।

 ਅੱਜ ਵੀ ਪੰਜਾਬ ਮੇਰਾ ਸੋਨੇ ਦੀ ਚਿੜੀ।

 ਸੁਹਣੇ ਮਾਂ ਦੇ ਜੰਮੇ ਲਾਲ, ਪੱਗ ਬੰਨ੍ਹ ਫੱਬਦੇ।

 ਕਹਿ ਕੇ ਸਰਦਾਰ ਜੀ, ਵਿਦੇਸ਼ੀ ਸਾਰੇ ਸੱਦਦੇ।

 ਸਿਰ ਸੋਹਵੇ ਚੁੰਨੀ, ਪੰਜਾਬਣ ਟੌਹਰ ਵੱਖਰੀ।

 ਅੱਜ ਵੀ ਪੰਜਾਬ ਮੇਰਾ ਸੋਨੇ ਦੀ ਚਿੜੀ।

 ਮਿਹਨਤੀ ਪੰਜਾਬੀ ਨੂੰ, ਸਾਰਾ ਜੱਗ ਮੰਨਦਾ।

 ਫਿੱਕਾ ਵਿਗਿਆਨ, ਨਾ ਕਿਸਾਨ ਮੋਰੇ ਖੰਘਦਾ।

 ੨੦ਆਂ ਦੇ ਲੰਗਰ, ਚੱਲੀ ਜਾਂਦੀ ਲੜੀ।

 ਅੱਜ ਵੀ ਪੰਜਾਬ ਮੇਰਾ ਸੋਨੇ ਦੀ ਚਿੜੀ।

 ਗੁਰੂਆਂ ਤੇ ਪੀਰਾਂ ਮਾਣ, ਇਸ ਨੂੰ ਨਿਵਾਜਿਆ।

 ਖ਼ਾਲਸਾ ਪੰਥ ਗੁਰਾਂ, ਪੰਜਾਬ ਵਿੱਚ ਸਾਜਿਆ।

 ਨਾਨਕ ਸਾਹਿਬ ਤੇਰਾ ਕਹਿ, ਨਿਵਾਜੀ ਤੱਕੜੀ।

 ਅੱਜ ਵੀ ਪੰਜਾਬ ਮੇਰਾ, ਸੋਨੇ ਦੀ ਚਿੜੀ।

 ਸਾਹਿਬ ਕੌਰ ਹੈ ਮਾਂ ਅਸਾਂ ਦੀ, ਗੋਬਿੰਦ ਸਿੰਘ ਹੈ ਪਿਓ।

 ਨਾ ਕੋਈ ਦਾਨੀ ਇਹਨਾਂ ਵਰਗਾ, ਨਾ ਸਕਦਾ ਕੋਈ ਹੋਅ।

 ਬੇਬੇ ਨਾਨਕੀ ਵਰਗੀਆਂ ਭੈਣਾਂ, ਬੰਨ੍ਹਣ ਵੀਰਾਂ ਰੱਖੜੀ।

 ਅੱਜ ਵੀ ਪੰਜਾਬ ਮੇਰਾ ਸੋਨੇ ਦੀ ਚਿੜੀ।

📝 ਸੋਧ ਲਈ ਭੇਜੋ