ਦਿਲ ਦਰਿਆਵਾਂ ਵਾਲੇ ਖੁੱਲਿਆਂ ਸੁਭਾਵਾਂ ਵਾਲੇ,ਰੰਗਲੇ ਪੰਜਾਬ ਨੂੰ ਕੀ ਹੋ ਗਿਆ।
ਚਾਨਣ ਮੁਨਾਰੇ ਜਿਹੜਾ ਦਿੰਦਾ ਸੀ ਜਹਾਨ ਤਾਈਂ , ਅੱਜ ਕਿਹੜੇ ਰੰਗਾਂ ਵਿੱਚ ਖੋ ਗਿਆ
ਰੰਗਲੇ ਪੰਜਾਬ ਨੂੰ ਕੀ ਹੋ ਗਿਆ?
ਇਹਦੇ ਮੁਖੜੇ ਦੀ ਆਬ ,ਲੈ ਗਈ ਚੱਟ ਕੇ ਸ਼ਰਾਬ।
ਦੁੱਧ ਲੱਸੀ ਦੇ ਪਿਆਕ ਰੱਖੀ ਨਸ਼ਿਆਂ ਤੇ ਝਾਕ।
ਲਾਲੀ ਬੁੱਲਾਂ ਦੀ ਤੰਬਾਕੂ ਇਹਦੀ ਧੋ ਗਿਆ
ਰੰਗਲੇ....
ਅੱਜ ਇਹਦੀ ਮੁਟਿਆਰ ਕੀਤੀ ਫੈਸ਼ਨਾਂ ਖੁਆਰ।
ਰੀਤ ਭੁੱਲ ਗਈ ਪੁਰਾਣੀ,ਡੁੱਬੀ ਜਾਵੇ ਡੁੱਬ ਜਾਣੀ।
ਸੱਚਾ ਸੁੱਚਾ ਪਿਆਰ ਦੂਰ ਜਾ ਖਲੋ ਗਿਆ
ਰੰਗਲੇ....
ਦੱਸਾਂ ਕਿਹੜੀ ਕਿਹੜੀ ਗੱਲ ਪੈਦੇ ਕਾਲਜੇ ਨੂੰ ਸੱਲ।
ਭੈੜੇ ਦਾਜ ਦੇ ਪਿਆਰ ਫੂਕੀ ਕੋਠੇ ਜਿੱਡੀ ਨਾਰ।
ਕਈਆਂ ਅੰਮੀਆਂ ਦਾ ਵਿਹੜਾ ਸੁੰਨ੍ਹਾ ਹੋ ਗਿਆ।
ਰੰਗਲੇ....
ਕਿਹੜੀ ਹਵਾ ਗਈ ਏ ਵੱਗ ਲੱਗੀ ਨਫਰਤਾਂ ਦੀ ਅੱਗ।
ਇੱਕੋ ਅੰਮੜੀ ਦੇ ਜਾਏ ਹੋ ਗਏ ਖੂਨ ਦੇ ਤਿਹਾਏ
ਗੱਗੜ ਮਾਜਰੇ ਦਾ ਨੇਕ ਦੁੱਖ ਰੋ ਗਿਆ
ਰੰਗਲੇ.....