ਹੱਥਾਂ ਵਿੱਚੋ ਡਿੱਗੇ ਰਸਾਲੇ ਨੀ ਪਿਆਰੀਏ, 

ਸੋਹਣੇ-ਸੋਹਣੇ ਫੁੱਲ ਪੈਂਦਾ ਕਰੇ ਨੀ ਕਿਆਰੀਏ।

ਜੁਬਾਨੋਂ ਲੱਥੀ ਨਾਨਕ ਦੀਏ ਸ਼ਹਿਜਾਦੀਏ ,

ਕਿੱਥੇ ਖੋ ਗਏ ਤੇਰੇ , ਸੱਚੇ ਪਾਠਕ ਪੰਜਾਬੀਏ।

ਭਾਈ ਵੀਰ ਤੇਰੇ ਨਾਲ ਲਾਡ ਲਡਾਏ ਸੀ ,

ਕਵੀਆਂ ਨੇ ਤੇਰੇ ਤਾਈ ਛੰਦ ਵੀ ਬਣਾਏ ਸੀ।

ਖੂਬ ਤੇਰੇ ਰਾਗ , ਅਨੰਦ ਦੇਣ ਨੀ ਰਬਾਬੀਏ,

ਕਿੱਥੇ ਖੋ ਗਏ ਤੇਰੇ , ਸੱਚੇ ਪਾਠਕ ਪੰਜਾਬੀਏ।

ਪੀਰਾਂ ਪੈਗੰਬਰਾਂ ਪੰਜ ਆਬਾਂ ਦੀਏ ਰਾਣੀਏ,

ਪੰਜ ਸਾਗਰਾਂ ਨੂੰ ਤੇਰੀ ਕਦਰ ਸਿਖਾਣੀਏ

ਤੂੰ ਹਰ ਕੋਲ ਹੋਵੇ , ਗਿਆਨ ਦੀਏ ਚਾਬੀਏ,

ਕਿੱਥੇ ਖੋ ਗਏ ਤੇਰੇ , ਸੱਚੇ ਪਾਠਕ ਪੰਜਾਬੀਏ।

📝 ਸੋਧ ਲਈ ਭੇਜੋ