1.
ਕਦੇ ਕਿਸੇ ਨੇ ਲਿਖਿਆ, ਪੂਰਬ ਪੱਛਮ ਨਹੀਂ ਮਿਲਨਗੇ।
ਇਹ ਇਕ ਤੱਥ ਹੈ,
ਧਰਤੀ ਦੇ ਦੋ ਪੋਲ ਕਿਵੇਂ ਮਿਲ ਸਕਦੇ ਹਨ?
2.
ਕਦੇ ਕਿਸੇ ਨੇ ਲਿਖਿਆ, ਪੂਰਬ ਪੱਛਮ ਨਹੀਂ ਮਿਲਨਗੇ।
ਇਹ ਇਕ ਗੱਲ ਪੁਰਾਣੀ,
ਇਹ ਇਕ ਬੀਤੇ ਜੁੱਗ ਦੀ ਕਹਾਣੀ।
3.
ਅੱਜ ਤਾਂ ਦਿਲ ਦੀ ਧੜਕਣ ਸਾਂਝੀ,
ਅੱਜ ਨਾ ਦਿਸ ਦੀ ਵੰਡ ਉਹ ਕਾਣੀ।
ਪੂਰਬ ਪੱਛਮ ਵਿਚ ਸਮਾਇਆ,
ਜਿਵੇਂ ਸਮਾਂ ਪੁਲਾੜ ਸਮਾਏ,
ਜਿਵੇਂ ਨਦੀ ਦਾ ਪਾਣੀ।
ਕਦੀ ਕਿਸੇ ਨੇ ਲਿਖਿਆ, ਪੂਰਬ ਪੱਛਮ ਨਹੀਂ ਮਿਲਨਗੇ।