ਪੁਰੇ ਦੀ ਵਾ

ਕਰੀਏ ਸ਼ੋਖ ਹੁਸੀਨ ਦੀ ਗੱਲ ਕਿਹੜੀ,

ਉਹਦੇ ਹਰ ਇਕਰਾਰ ਚੋਂ ਗੱਪ ਨਿਕਲੇ। 

ਬੜਾ ਪਾਰਸਾ ਅਸੀਂ ਤਾਂ ਸਮਝਿਆ ਸੀ,

ਪਰ ਓਹ ਸ਼ੇਖ ਜੀ ਤਾਂ ਘਾਂਊ-ਘੱਪ ਨਿਕਲੇ

ਜਦੋਂ ਸਾਕੀ ਨੇ ਕੀਤੀਆਂ ਲਾਲ ਅੱਖਾਂ, 

ਗ਼ੈਰ ਮਹਿਫ਼ਲ ਦੇ ਵਿਚੋਂ ਛੜੱਪ ਨਿਕਲੇ । 

ਐਵੇਂ ਕਰਦੇ ਸੀ ਸਿਫਤ ਸਨਾ ਲੋਕੀਂ, 

ਵਗੀ ਪੁਰੇ ਦੀ ਵਾ ਤਾਂ ਸੱਪ ਨਿਕਲੇ।

📝 ਸੋਧ ਲਈ ਭੇਜੋ