ਪੂਰੇ ਕੱਦੋਂ ਨੀਵੇਂ ਵੀ ਦਸਤਾਰ ਨੇ

ਪੂਰੇ ਕੱਦੋਂ ਨੀਵੇਂ ਵੀ ਦਸਤਾਰ ਨੇ ਉੱਚੇ ਕੀਤੇ ਨੇ

ਬੇਕਿਰਦਾਰੇ ਲੋਕਾਂ ਦੀ ਗੁਫ਼ਤਾਰ ਨੇ ਉੱਚੇ ਕੀਤੇ ਨੇ

ਜੇਸ ਨਿਉਂ ਕੇ ਉਮਰ ਗੁਜ਼ਾਰੀ ਕਦੀ ਮੁਰਾਦ ਉਸ ਪਾਈ ਨਾ,

ਉੱਚੇ ਲੱਗਣ ਜੋ ਤੇਰੇ ਦੀਦਾਰ ਨੇ ਉੱਚੇ ਕੀਤੇ ਨੇ

ਇਹਦਾ ਵੀ ਕੋਈ ਹਿੱਸਾ ਜੇ ਲੱਗੇ ਰੰਗ ਬਹਾਰਾਂ ਨੂੰ,

ਫੁੱਲ ਬਚਾ ਕੇ ਖ਼ਾਰਾਂ ਦੀ ਦੀਵਾਰ ਨੇ ਉੱਚੇ ਕੀਤੇ ਨੇ

ਕਿੰਨੇ ਲੋਕੀ ਜਿਉਂਦੀ ਜਾਨੇ ਮੁਰਦਿਆਂ ਵਾਂਗ ਜਿਉਂਦੇ ਰਹੇ,

ਥੋੜੇ ਜੇਹੇ ਜੱਲਾਦਾਂ ਦੀ ਤਲਵਾਰ ਨੇ ਉੱਚੇ ਕੀਤੇ ਨੇ

ਇੱਕੋ ਬੰਦਾ ਸਸਤਾ 'ਸੁਲਤਾਨ' ਮੇਰੇ ਤੋਂ ਪੁੱਛ ਲਵੋ,

ਕਿਹੜੀ ਕਿਹੜੀ ਸ਼ੈ ਦੇ ਭਾਅ ਬਾਜ਼ਾਰ ਨੇ ਉੱਚੇ ਕੀਤੇ ਨੇ

📝 ਸੋਧ ਲਈ ਭੇਜੋ