ਪੁਸਤਕ ਪੜ੍ਹੀ

ਪੁਸਤਕ ਪੜ੍ਹੀ ਮੁਹੱਬਤ ਦੀ

ਸਰੂਰ ਮਿਲ ਗਿਆ

ਅੱਖਰ ਅੱਖਰ 'ਚੋਂ ਅੱਖਾਂ ਨੂੰ

ਨੂਰ ਮਿਲ ਗਿਆ

ਬੇਚੈਨ ਹੋ ਕੇ ਘੁੰਮਦੀਆਂ ਸਨ

ਚਿਰਾਂ ਤੋਂ ਇਹ

ਮੁੱਦਤ ਬਾਅਦ ਖ਼ਾਹਿਸ਼ਾਂ ਨੂੰ

ਸਬੂਰ ਮਿਲ ਗਿਆ

ਉੱਤਰ ਰਿਹਾ ਨਾ ਐਸਾ ਮੈਨੂੰ

ਹੋਇਆ ਜੋ ਨਸ਼ਾ  

ਜ਼ਿੰਦਗੀ ਮੇਰੀ ਦੇ ਚਾਵਾਂ ਨੂੰ

ਫ਼ਤੂਰ ਮਿਲ ਗਿਆ

ਹਮਦ ਵਿੱਚ ਗੁਜ਼ਰ ਰਿਹਾ ਹੈ

ਮੇਰਾ ਇੱਕ ਇੱਕ ਪਲ

ਯੇਰੂ ਦੇ ਦਾਊਦ ਦਾ ਜਿਉਂ

ਜ਼ਬੂਰ ਮਿਲ ਗਿਆ

ਹੱਥ ਮੇਰੇ ਜਿਉਂ ਫੜੀ ਹੋਈ

ਮੂਸਾ ਦੀ ਲਾਠੀ

ਮਿਸਰ ਦੀ ਸਰ ਜ਼ਮੀਨ ਦਾ ਕੋਹੇ-

ਤੂਰ ਮਿਲ ਗਿਆ

📝 ਸੋਧ ਲਈ ਭੇਜੋ