ਪੁੱਤ ਨੂੰ ਵੰਗਾਰ

ਉੱਠ ਪੁੱਤ ਹੀਰਿਆ ਵੇ, ਭੈਣਾਂ ਦਿਆ ਸੋਹਣਿਆਂ ਵੀਰਿਆ ਵੇ,

ਵੇ ਚੁੱਕ ਲੈ ਕਲਮ ਤੂੰ ਛੱਡ ਕੇ ਚਿੱਟਾ,

ਸੁਣਾਵਾਂ ਹਾਲ ਵੇ, ਸੁਣਾਵਾਂ ਹਾਲ ਮੈਂ ਅੱਖੀਂ ਡਿੱਠਾ,

ਵੇ ਮਹਿਲ ਖਵਾਬਾਂ ਦਾ, ਅੱਖੀਆਂ ਸਾਹਵੇਂ ਮੇਰੇ ਜੋ ਢਿਠਾ,

ਤੂੰ ਕਾਹਤੋਂ ਸੁੱਟੀ ਚੁੱਲ੍ਹੇ 'ਚ ਜਵਾਨੀ,

ਵੇ ਰੋਂਦੀਆਂ ਮਾਵਾਂ ਦੀ, ਰੋਂਦੀਆਂ ਮਾਵਾਂ ਦੀ ਰੁਲੀ ਜ਼ਿੰਦਗਾਨੀ,

ਵੇਖ ਚੁਨੜੀ ਭੈਣ ਦੀ ਵੇ ਰੁਲਦੀ ਜਾਵੇ, ਵੀਰਿਆ ਤੈਨੂੰ ਵਾਸਤੇ ਪਾਵੇ,

ਵੇ ਚੱਲ ਹੁਣ ਉਠ ਹੌਂਸਲੇ ਨਾਲ, ਬਾਪੂ ਦੀ ਰੁਲਦੀ ਪੱਗ ਸੰਭਾਲ,

ਜ਼ਰਾ ਵੇਖੀਂ ਵੇ ਆਪਣੀ ਬੋਲੀ, ਵਿਰਸੇ ਦਾ ਹਾਲ,

ਜ਼ਰਾ ਵੇਖੀਂ ਵੇ...

ਵੇ ਦੱਸ ਹੁਣ ਰਾਜਨ ਓਏ, ਵੇ ਦੱਸ ਕੀ ਲਿਖੀਏ ਤੇ ਕੀਹਦੇ ਬਾਰੇ,

ਇਹ ਸਭ ਸਿਆਸਤਾਂ ਦੇ ਪਾਏ ਪਵਾੜੇ,

ਕੁਰਸੀ ਦੇ ਪਿੱਛੇ ਹੀ, ਇਹਨਾਂ ਦਿੱਤੀ ਮੁਲਕ ਦੀ ਕੁਰਬਾਨੀ,

ਵੇ ਸਾਡੀ ਭੁੰਨ ਕੇ ਚੁੱਲ੍ਹੇ 'ਚ ਜਵਾਨੀ,

ਇਹ ਸੇਕਣ ਅੱਗਾਂ ਨਸ਼ੇ ਦੇ ਦਾਨੀ,

ਗਵਾਹਾਂ ਜੋਗੀ ਨਾ ਛੱਡ ਦੇ ਨਿਸ਼ਾਨੀ,

ਸਿਵਿਆਂ ਵਿੱਚ ਭੁੰਨ 'ਤੀ ਟੌਰ ਮਸਤਾਨੀ,

ਵੇ ਰੋਂਦੀਆਂ ਮਾਵਾਂ ਦੀ, ਰੋਂਦੀਆਂ ਮਾਵਾਂ ਦੀ ਰੁਲੀ ਜ਼ਿੰਦਗਾਨੀ,

ਵੇ ਧਰਤ ਪੰਜਾਬ ਵੇਖ ਕੁਰਲਾਵੇ,

ਵੇ ਪੁੱਤਰਾ ਤੈਨੂੰ ਵਾਸਤੇ ਪਾਵੇ,

ਵੇ ਚੱਲ ਹੁਣ ਉਠ ਹੌਂਸਲੇ ਨਾਲ, ਬਾਪੂ ਦੀ ਰੁਲਦੀ ਪੱਗ ਸੰਭਾਲ,

ਜ਼ਰਾ ਵੇਖੀਂ ਵੇ, ਆਪਣੀ ਬੋਲੀ ਵਿਰਸੇ ਦਾ ਹਾਲ,

ਜ਼ਰਾ ਵੇਖੀਂ ਵੇ....

📝 ਸੋਧ ਲਈ ਭੇਜੋ