ਪੁੱਤਾਂ ਬਿਨਾਂ ਜੱਗ ਤੇ ਹਨੇਰ ਘੁੱਪ ਨੇ!
ਘਰ 'ਚ ਬਰੂਹਾਂ ਜਮ੍ਹਾਂ ਚੁੱਪ-ਚੁੱਪ ਨੇ!
ਪੁੱਤਾਂ ਬਾਜੂ ਖਾਲੀ ਝੋਲੀ ਹੋਵੇ ਮਾਂਵਾਂ ਦੀ
ਆਂਦਰਾਂ ਦੁੱਖ ਫਿਰ ਕੋਈ ਨੀ ਨਾਪਦਾ।
ਡਾਡਿਆ ਵੇ ਰੱਬਾ ਪੁੱਤ ਦਈਂ ਸਭਨੂੰ
ਪੁੱਤਾਂ ਬਿਨਾਂ ਵੇਹੜਾ ਸੁੰਨਾਂ ਸੁੰਨਾਂ ਜਾਪਦਾ!
ਦਰਾਣੀਆਂ ਜਠਾਣੀਆਂ ਵੀ ਘੂਰ ਵੇਂਹਦੀਆਂ!
ਆਖਦੇ ਨਪੁੱਤੀ ਲੱਖਾਂ ਤਾਨੇ ਦੇਂਦੀਆਂ!
ਧੀ ਨੂੰ ਕਲਾਵੇ ਵਿੱਚ ਲੈ ਕੇ ਰੌਦੀਂ ਨੂੰ
ਪਾਟ ਦਾ ਕਲੇਜ਼ਾ ਫਿਰ ਮਾਈ ਬਾਪਦਾ!
ਡਾਡਿਆ ਵੇ ਰੱਬਾ ਪੁੱਤ ਦਈਂ ਸਭਨੂੰ
ਪੁੱਤਾਂ ਬਿਨਾਂ ਵੇਹੜਾ ਸੁੰਨਾਂ ਸੁੰਨਾਂ ਜਾਪਦਾ!
ਹੋਰਾਂ ਦੀਆਂ ਗੋਦੀਆਂ 'ਚ ਲਾਲ ਖੇਡਦੇ!
ਅਸੀਂ ਬਣੇ ਪਾਤਰ ਇਹ ਕੈਸੀ ਝੇਡਦੇ!
ਸ਼ਰੀਕਣਾਂ ਨੀ ਪੁੱਤ ਆਪਣਾ ਫੜਾਉਂਦੀਆਂ
ਕਹਿੰਦੀਆਂ ਪੈ ਜੇ ਪਰਛਾਂਵਾਂ ਆਪਦਾ!
ਡਾਡਿਆ ਵੇ ਰੱਬਾ ਪੁੱਤ ਦਈਂ ਸਭਨੂੰ
ਪੁੱਤਾਂ ਬਿਨਾਂ ਵੇਹੜਾ ਸੁੰਨਾਂ ਸੁੰਨਾਂ ਜਾਪਦਾ!
ਕਹਿੰਦੇ ਪੁੱਤਾ ਬਾਜੋ ਬੂਟਾ ਸੰਸਾਰ ਲੱਗੇ ਨਾਂ!
ਏ ਮਿਲੇ ਨਾਂ ਬਜ਼ਾਰੋ ਕੋਈ ਬਜ਼ਾਰ ਲੱਗੇ ਨਾਂ!
ਪੁੱਤਾਂ ਬਾਜ਼ੋ ਕਦੇ ਚੱਲਣ ਨਾਂ ਪੀੜੀਆਂ
ਤੂੰ ਹੀ ਦੱਸ ਹੱਲ ਬਾਬਾ ਇਸ ਤਾਪਦਾ!
ਡਾਡਿਆ ਵੇ ਰੱਬਾ ਪੁੱਤ ਦਈਂ ਸਭਨੂੰ
ਪੁੱਤਾਂ ਬਿਨਾਂ ਵੇਹੜਾ ਸੁੰਨਾਂ ਸੁੰਨਾਂ ਜਾਪਦਾ!
ਵੀਰਾ ਵੀਰਾ ਆਖ ਕਿਸਨੂੰ ਬੁਲਾਂਵਾਂ ਮੈਂ!
ਕਿੰਨੀ ਵਾਰ ਰੌ - ਰੌਂ ਅੱਥਰੂ ਛੁਪਾਵਾਂ ਮੈਂ!
ਦੇ-ਦੇ ਰੱਬਾ ਮਾਫ਼ੀ ਹੋਗੀ ਕਿਹੜੀ ਭੁੱਲਣਾ
ਅੱਖਾਂ ਅੱਗੋਂ ਚੁੱਕ ਪਰਦਾ ਤੂੰ ਪਾਪਦਾ!
ਡਾਡਿਆ ਵੇ ਰੱਬਾ ਪੁੱਤ ਦਈਂ ਸਭਨੂੰ
ਪੁੱਤਾਂ ਬਿਨਾਂ ਵੇਹੜਾ ਸੁੰਨਾਂ ਸੁੰਨਾਂ ਜਾਪਦਾ!
ਤੈਨੂੰ ਤੇਰੀ ਧੀ ਪੁੱਛਦੀ ਆ ਬਾਲੜੀ!
ਮੈਂ ਦੱਸ ਰੱਬਾ ਕਦੋਂ ਬਣੂ ਵੀਰਾਂ ਵਾਲੜੀ!
"ਫਰੀਦਸਰਾਈਆ ਸੱਤਾ" ਕਰੇ ਅਰਜ਼ਾਂ
ਪੂਰਦੇ ਤੂੰ ਖੂਹ ਚੰਦਰੇ ਸ਼ਰਾਪਦਾ!
ਡਾਡਿਆ ਵੇ ਰੱਬਾ ਪੁੱਤ ਦਈਂ ਸਭਨੂੰ
ਪੁੱਤਾਂ ਬਿਨਾਂ ਵੇਹੜਾ ਸੁੰਨਾਂ ਸੁੰਨਾਂ ਜਾਪਦਾ!