ਦੱਸ ਪੁੱਤਾ ਕਿੱਧਰ ਨੂੰ ਤੁਰਿਆ,
ਹੁਣ ਵੀ ਵੇਲਾ ਘਰ ਨੂੰ ਮੁੜਿਆ,
ਰੋ ਰੋ ਅੱਖਾਂ ਸੁੱਜੀਆਂ ਪਈਆਂ,
ਖੂਨ ਦੇ ਹੰਝੂ ਡੋਲ ਰਹੀ ਆਂ,
ਮਿੰਨਤਾਂ ਤਰਲੇ ਕਰਦੀ ਜਿਹੜੀ,
ਪੁੱਤਰਾ ਮਾਂ ਮੈਂ ਬੋਲ ਰਹੀ ਆਂ।
ਕੈਸੀ ਦੱਸ ਹਨੇਰੀ ਆਈ,
ਨਸ਼ਿਆਂ ਦਾ ਤੂੰ ਫੜਿਆ ਪੱਲਾ,
ਤੇਰੀਆਂ ਫਿਕਰਾਂ ਦੇ ਵਿੱਚ ਪੁੱਤਰਾ,
ਡੁੱਬਿਆ ਰਹਿੰਦਾ ਬਾਪੂ ਕੱਲਾ,
ਕਿਉਂ ਨਾਂ ਤੇਰਾ ਸੀਨਾਂ ਪਿਘਲੇ,
ਜਿੰਦਗੀ ਵੇ ਮੈਂ ਰੋਲ ਰਹੀ ਆਂ,
ਮਿੰਨਤਾਂ ਤਰਲੇ ਕਰਦੀ ਜਿਹੜੀ,
ਪੁੱਤਰਾ ਮਾਂ ਮੈਂ ਬੋਲ ਰਹੀ ਆਂ।
ਰੱਬ ਨੇਂ ਦਿੱਤੀ ਸੋਹਣੀ ਜ਼ਿੰਦਗੀ,
ਕਾਹਤੋਂ ਦੱਸ ਤੂੰ ਰੋਲੀ ਜਾਨੈਂ,
ਪੱਲਾ ਫੜਲੈ ਗੁਰ ਨਾਨਕ ਦਾ,
ਐਵੇਂ ਕਾਹਤੋਂ ਡੋਲੀ ਜਾਨੈਂ,
ਲਿਖਦਾ ਬੋਲ ਕਮਾਲੂ ਆਲਾ,
ਮੈਂ ਲਫ਼ਜ਼ਾਂ ਨੂੰ ਬੱਸ ਖੋਲ ਰਹੀ ਆਂ,
ਮਿੰਨਤਾਂ ਤਰਲੇ ਕਰਦੀ ਜਿਹੜੀ,
ਪੁੱਤਰਾ ਮਾਂ ਮੈਂ ਬੋਲ ਰਹੀ ਆਂ।