ਰਾਜ਼ੀ ਨਾਵਾਂ ਹੋ ਸਕਦਾ ਏ

ਰਾਜ਼ੀ ਨਾਵਾਂ ਹੋ ਸਕਦਾ ਏ,

ਜੇ ਉਹ ਸਾਵਾਂ ਹੋ ਸਕਦਾ ਏ।

ਧੁੱਪ ਦੇ ਵਿਚ ਮੇਰੇ ਨਾਲ ? ਹਾਂ !

ਪਰਛਾਵਾਂ ਹੋ ਸਕਦਾ ਏ।

ਮੇਰੇ ਵਰਗੇ ਮੁੱਕ ਨਈਂ ਸਕਦੇ,

ਟਾਵਾਂ ਟਾਵਾਂ ਹੋ ਸਕਦਾ ਏ।

ਅੱਜ ਮੇਰੇ ਤੇ ਖੁਸ਼ ਲੱਗਦਾ ਏ,

ਹੱਥ ਤੇ ਲਾਵਾਂ, ਹੋ ਸਕਦਾ ?

📝 ਸੋਧ ਲਈ ਭੇਜੋ