ਖੇਤਾਂ ਵਾਲਿਓ ! ਦੇਸ਼ਾਂ ਵਾਲਿਓ !!

ਸੂਰ ਤੁਹਾਡੀ ਖੇਤੀ ਚਰ ਗਏ ਖੇਤਾਂ ਦੇ ਰਖਵਾਲਿਓ !!!

ਮੈਂ ਚੱਖਿਆ ਸਾਗ ਬਿਦਰ ਦਾ, ਲੂਣ ਖੁਣੋਂ ਵੀ ਫੋਕਾ

ਪੁੱਤਰ ਲੈ ਲੈ ਭੁੱਖੀ ਮਾਂ ਦਾ ਦਰ ਦਰ ਉੱਤੇ ਹੋਕਾ

ਜੀਵਨ ਦਾ ਮੁੱਲ ਕਿਹੜਾ ਤਾਰੇ, ਅੱਜ ਕੀਮਤਾਂ ਵਾਲਿਓ !

ਖੇਤਾਂ ਵਾਲਿਓ !

ਅੱਜ ਫ਼ਿਰਕੇਦਾਰੀ ਮਾਣਸ ਖਾਣੀ, ਪਾੜੇ ਵੀਰੋ ਵੀਰ

ਕਿਹੜਾ ਲਛਮਣ ਮਾਰੇ ਕੇ, ਸਰੂਪਨਖਾਂ ਦੇ ਤੀਰ

ਧਰਮ ਅਤੇ ਸਰਮਾਇਆ ਇਕੋ, ਸੁਣ ਲੋ ! ਸ਼ਰਧਾ ਵਾਲਿਓ !

ਖੇਡਾਂ ਵਾਲਿਓ !

ਮਿਹਨਤ ਦੇ ਸਰਵਰ ਉਪਰੋਂ ਮੁੜਦੇ ਹੰਸ ਪਿਆਸੇ ਨੇ

ਦੋ ਪਲ ਵੀ ਕੋਈ ਮਾਣ ਨਾ ਰੱਖਦਾ ਸਖਣੇ ਦਿਲ ਦੇ ਕਾਸੇ ਨੁ

ਮਿਹਨਤ ਦਾ ਫਲ ਵਿਹਲੜ ਖਾਂਦੇ, ਸੁਣੋ ਮਿਹਨਤਾਂ ਵਾਲਿਓ !!

ਸੂਰ ਤੁਹਾਡੀ ਖੇਤੀ ਚਰ ਗਏ ਖੇਤਾਂ ਦੇ ਰਖਵਾਲਿਓ !!!

📝 ਸੋਧ ਲਈ ਭੇਜੋ