ਰਬਾਬ ਛੋਲਣੀ

ਬਾਣੀ ਓਲਣੀ

ਗਾਵਨੇ ਦੋਏ

ਨਾਨਕ ਕੀ ਲਗਣੈ

ਉਹ ਰਬਾਬ ਨਾ ਬੱਚੈ

ਉਦਾਸੀ ਵਰ ਵੱਕਤ

ਬਗਦਾਦ ਬਿਚ

ਢਿੱਲੇ ਹੋਈ ਗੇਨ

ਰਬਾਬ ਨੇ ਤਾਰ

ਟਹਿਲ ਸੇਵਾ 'ਚ

ਰੋਝਿਆ ਨਾ ਬਾਬਾ

ਆਪਾ ਭੁੱਲੀ

ਪੂਰਾ ਡੁੱਲ੍ਹੀ

ਬਾਨੀ ਲੋਕਾਈ

ਗੁਰੂ ਮੁਰਾਦ ਮਰਨਾ ਪਿਐ

ਚੇਲਾ ਨਾਨਕ ਹੀਲੇ ਕਰਨਾ ਪਿਐ

ਛੇਕੜ

ਮਰਦਾ-ਨਾ

ਫਿਰ ਹੋਈ ਜਾਣੈ

ਮਰ-ਜਾਨਾ

ਭਾਣਾ ਮੰਨਣੈ

ਬਾਬੇ ਨੀਆਂ ਅੱਖਾਂ ਚੂੰ

ਬਗੀ ਪੈਣੇ ਕੱਠੇ

ਭਾਣੇ ਅੰਦਰ ਹੀ

ਰੂਹ ਨੇ ਭਰਾਊ ਬਾਬਾ

ਹੱਥੀਂ ਦਫ਼ਨਾਣੈ

ਫਿਰ ਉਸਨੀ ਰੂਹ

ਰਬਾਬ ਚਾਣੈ

ਟੁਰੀ ਆਣੈ

ਉਦਾਸੀ ਥੀਂ ਬਾਹਰਭ

ਕਲ੍ਹੇ ਥੱਕੇ ਅੱਲੇ ਬਾਬੇਈ

ਲਗਣੈ ਤ੍ਰਾਹ

ਉਹ…!

ਪਿੱਛੇ ਰੇਈ ਗਿਆ

ਮਰਦਾਨਾ

ਮਾਜਾਨਾ

ਸੱਜੇ ਮੁੰਡੇ'ਰ ਟੰਗੀ

ਰਬਾਬ ਵਰ

ਹਿਲਸ ਨਾਲ਼ ਫੇਰਣੈ

ਖੱਬਾ ਹੱਥ

ਸੁਰ ਬਗੀ ਜਾਣੈ

ਬਾਣੀ ਟੁਰੀ ਆਣੀ

ਨਾਲ਼ੇ

ਬਾਬਾ ਟੁਰੀ ਆਣੈ

ਅਪਣੇ ਗਰਾਂ

ਸ਼ਬ ਮ੍ਹੇਰ ਸੁੱਖ

ਰਬਾਬ ਚੁੱਪ

ਚੁੱਪ ਸਾਂਭੀ ਬਾਬਾ ਜਾਣੈ

ਸਿੱਧਾ ਮਰਦਾਨੇ ਨੇ ਬੇੜ੍ਹੇ

ਮਰਦਾਨੀ ਕੋਲ

ਉਸਨੇ ਬਡ੍ਹੇੜ ਹੱਥਾਂ'ਰ

ਅਛੋਪਲੇ ਜੇਹੇ

ਲ਼ੁੱਗੀ ਰਬਾਬ ਧਰਣੈ

ਸਤਿਨਾਮ ਕਰਣੈ

📝 ਸੋਧ ਲਈ ਭੇਜੋ