ਰੱਬ ਵੀ ਮਜ਼ਦੂਰ ਹੈ

ਉਹ ਵੀ ਜ਼ਰੂਰ

ਵੈਲਡਰਾਂ ਦਾ ਵੀ ਵੈਲਡਰ ਹੋਣਾਂ!

ਆਥਣ ਦੇ ਚਾਨਣ ਵਿਚ

ਉਹਦੀਆਂ ਅੱਖਾਂ

ਅੰਗਾਰਿਆਂ ਵਾਂਗ ਲਾਲ ਹੁੰਦੀਆਂ ਨੇ।

ਰਾਤ ਨੂੰ ਉਹਦੇ ਝੱਗੇ ਵਿਚ

ਹੁੰਦੀਆਂ ਨੇ ਮੋਰੀਆਂ ਹੀ ਮੋਰੀਆਂ

📝 ਸੋਧ ਲਈ ਭੇਜੋ