ਕੌਣ ਹੈ ਜੋ ਅੰਦਰ ਬੈਠਾ
ਜਿਹੜਾ ਕਹਿੰਦਾ ਮੇਰਾ !
ਪਹਿਚਾਣ ਆਪਣੀ ਗੁਪਤ ਹੈ ਰੱਖਦਾ
ਅੰਦਰ ਬੈਠਾ ਜਿਹੜਾ !
ਸੋਹਣੀਆ ਅੱਖਾਂ ਸੋਹਣਾ ਮੁੱਖ ਹੈ
ਸੋਹਣਾ ਤਨ ਹੈ ਮੇਰਾ !
ਜੱਦ ਮੈ ਪੂਛਾ ਕੋਣ ਹੈ ਭਾਈ ਤੂੰ
ਚੁੱਪ ਹੋ ਜਾਂਦਾ ਜਿਹੜਾ !
ਮੇਰਾ ਮੇਰਾ ਜਿਹੜਾ ਕਰਦਾ
ਜਿਹੜਾ ਬੈਠਾ ਅੰਦਰ ਹੈ !
ਉਸਨੇ ਤੈਨੂੰ ਸਿਰਜਿਆ ਵਿਰਦੀ
ਤਨ ਓਸ ਦਾ ਹੀ ਮੰਦਰ ਹੈ!!